'ਬਹੁਤ ਸੰਘਰਸ਼ ਤੋਂ ਬਾਅਦ ਵਿਜੇ ਸਾਂਪਲਾ ਨੂੰ ਮਿਲਿਆ ਉੱਚ ਅਹੁਦਾ'

ਜਲੰਧਰ-ਜਲੰਧਰ ਦੇ ਸੋਫੀ ਪਿੰਡ 'ਚ ਭਾਰਤ ਦੇ ਸਮਾਜਿਕ ਨਿਆ ਰਾਜ ਮੰਤਰੀ ਵਿਜੇ ਸਾਂਪਲਾ ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸਾਂਪਲਾ ਦੇ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਦੇ ਲੋਕ ਸਾਂਪਲਾ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਦੀ ਖੁਸ਼ੀ ਮਨਾ ਰਹੇ ਹਨ। ਅਸਲ 'ਚ ਇਸ ਪਿੰਡ ਤੋਂ ਵਿਜੇ ਸਾਂਪਲਾ ਨੇ ਸਰਪੰਚ ਦੇ ਤੌਰ 'ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ। ਸਾਂਪਲਾ ਦੇ ਵੱਡੇ ਭਰਾ ਰਵੀ ਸਾਂਪਲਾ ਨੇ ਦੱਸਿਆ ਕਿ ਵਿਜੇ ਉਸ ਸਮੇਂ ਸਿਰਫ 16 ਸਾਲਾਂ ਦਾ ਸੀ, ਜਦੋਂ ਉਨ੍ਹਾਂ ਦੇ ਸਿਰ 'ਤੇ ਪਿਤਾ ਦਾ ਸਾਇਆ ਉੱਠ ਗਿਆ।

ਫਿਰ ਦੋਵੇਂ ਭਰਾਵਾਂ ਨੇ ਮਿਲ ਕੇ ਬਹੁਤ ਮਿਹਨਤ ਕੀਤੀ ਅਤੇ ਇਸ ਮਿਹਨਤ ਦਾ ਫਲ ਹੀ ਉਨ੍ਹਾਂ ਨੂੰ ਅੱਜ ਮਿਲਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਵਿਜੇ ਸਾਂਪਲਾ ਸ਼ੁਰੂ ਤੋਂ ਹੀ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਗਰੀਬ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਤਹਿ ਦਿਲੋਂ ਕਰਨਗੇ।

International