ਲੁਧਿਆਣਾ ਯੂਥ ਕਾਂਗਰਸ ਨੇ ਦੱਤਾ ਸ਼ਹੀਦ ਸਰਾਭਾ ਦੀ ਬਰਸੀ ਤੇ "ਨਵੀ ਸਵੇਰ ਦਾ ਹੋਕਾ"

ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜ਼ਾ ਮਿਲੇ:-ਬਰਾੜ,ਖੰਡੂਰ
ਜੋਧਾਂ ੧੭ ਨਵੰਬਰ (ਸੁਖਵਿੰਦਰ ਅੱਬੂਵਾਲ/ਜਗਜੀਤ ਬਿੱਟੂ) ਦੇਸ਼ ਕੌਮ ਲਈ ਹੋਏ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਜਿੰਨਹਾਂ ਦੀ ਸੋਚ ਤੇ ਪਹਿਰਾ ਦੇਣਾ ਅੱਜ ਦੇ ਨੋਜੂਆਨਾਂ ਦਾ ਪਹਿਲਾ ਫ਼ਰਜ਼ ਹੈ ਪਰ ਅਫਸ਼ੋਸ ਕਿ ਅੱਜ ਦੀ ਨੋਜੂਆਂਨ ਪੀੜ੍ਹੀ ਨਸ਼ਿਆਂ ਦੀ ਗੁਲਾਮ ਬਣ ਚੁੱਕੀ ਹੈ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਜ: ਸਕੱਤਰ ਕਮਲਜੀਤ ਸਿੰਘ ਬਰਾੜ ਨੇ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਪਾਰਟੀ ਨੋਜੂਆਂਨਾਂ ਨੂੰ ਬਨਸ਼ਿਆਂ 'ਚ ਬਾਹਰ ਕੱਢਣ ਲਈ ਹਰ ਸੰਭਵ ਯਤਨ ਕਰੇਗੀ ਇਸ ਸਮੇ ਲੁਧਿਆਣਾ ਯੂਥ ਕਾਂਗਰਸ ਪਾਰਟੀ ਵੱਲੋਂ ਸ਼ਹੀਦ ਸਰਾਭਾ ਦੀ ਬਰਸੀ ਤੇ ਨਸ਼ਿਆ ਦੇ ਖਿਲਾਫ "ਨਵੀ ਸਵੇਰ ਦਾ ਹੋਕਾ" ਤਹਿਤ ਇੱਕ ਪੋਸਟਰ ਜਾਰੀ ਕਰਦੇ ਸਮੇ ਕਿਹਾ ਕਿ ਨਸ਼ਿਆ ਦੇ ਖਿਲਾਫ ਜਾਗਰੂਕਤਾ ਮਾਰਚ,ਸੈਮੀਨਾਰ,ਨਾਟਕ,ਤੇ ਹੋਰ ਗਤੀਵਿਧੀਆਂ ਕਰਕੇ ਨੋਜੁਆਂਨਾਂ ਨੂੰ ਨਸ਼ਿਆਂ ਨਾਲ ਹੋਣ ਵਾਲੀਆਂ ਬਿਮਾਰੀਆਂ,ਆਰਥਿਕ ਤੰਗੀਆਂ,ਮਾਂ,ਪਿਓ ਦਾ ਰੁਲਦਾ ਬੁਢੇਪਾ,ਰੁਲ ਰਹੇ ਮਾਸੂਮ ਬੱਚਿਆਂ,ਅਤੇ ਹਰ ਰੋਜ਼ ਅਨੇਕਾਂ ਹੋ ਰਹੀਆਂ ਮੌਤਾਂ ਬਾਰੇ ਜਾਗਰੂਕ ਕਰਨ ਦਾ ਹੋਕਾ ਦੇਵੇਗਾ।ਇਸ ਸਮੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਦੀਪਕ ਖੰਡੂਰ ਨੇ ਸੰਬੋਧਿਨ ਕਰਦਿਆ ਕਿਹਾ ਕਿ ਜਿਸ ਉਮਰ ਵਿੱਚ ਸ: ਸਰਾਭਾ ਦੇਸ਼ ਕੌਮ ਲਈ ਫਾਂਸੀ ਤੇ ਚੱੜ ਗਏ ਸਨ ਅੱਜ ਉਸ ਉਮਰ ਦੇ ਨੋਜੂਆਨ ਜਿਆਦਤਰ ਨਸ਼ਿਆ ਦੇ ਗੁਲਾਮ ਹੋ ਗਏ ਹਨ।ਉਨ੍ਹਾਂ ਨੋਜੁਆਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਰਾਹ ਤੋਂ ਦੂਰ ਰਹਿ ਕਿ ਸ਼ਹੀਦ ਸ: ਸਰਾਭਾ ਦਰਸਾਏ ਮਾਰਗ ਤੇ ਚੱਲਣ ਦੀ ਲੋੜ੍ਹ ਹੈ ਤਾਂ ਜੋ ਲੋਕ ਇਸ ਪੰਜਾਬ ਨੂੰ ਯੋਧਿਆ ਸੂਰਬੀਰਾਂ ਦਾ ਖ਼ਿਤਾਬ ਮੁੜ ਤੋਂ ਮਿਲ ਸਕੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆ ਦੀ ਦਲ-ਦਲ ਵਿੱਚ ਰੁਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਅੱਗੇ ਕਿਹਾ ਕਿ ਸ: ਸਰਾਭਾ ਦੇਸ਼ ਕੌਮ ਦੇ ਸ਼ਹੀਦ ਹਨ ਜੋ ਲੜਾਈ ਉਨ੍ਹਾਂ ਲੜੀ ਉਹ aਹਨਾਂ ਦੀ ਕੋਈ ਨਿੱਜੀ ਲੜਾਈ ਨਹੀ ਸੀ ਸਗੋਂ ਉਹ ਭਾਰਤ ਮਾਤਾ ਨੂੰ ਅਜ਼ਾਦ ਦੇਖਣਾ ਚਹੁੰਦੇ ਸਨ ਜਿਸ ਕਾਰਣ ਉਨ੍ਹਾਂ ਨੂੰ ਚੱੜ੍ਹਦੀ ਜੁਆਨੀ 'ਚ ਹੀ ਦੇਸ਼ ਕੌਮ ਲਈ ਕੁਰਬਾਨੀ ਦੇਣੀ ਪਈ ।ਅਜਿਹੇ ਸੂਰਬੀਰ ਯੋਧਿਆ ਨੂੰ ਕੌਮੀ ਸ਼ਹੀਦ ਦਾ ਦਰਜ਼ਾ ਮਿਲਣਾ ਬਹੁਤ ਜਰੂਰੀ ਹੈ।ਇਸ ਸਮੇ ਉਨ੍ਹਾਂ ਨਾਲ ਪਹੁੰਚੇ ਹਰਮਨ ਗਾਲਿਬ,ਅਮਨਦੀਪ ਮਾਂਗਟ ਮਨਸੂਰਾਂ,ਦਲਜੀਤ ਸ਼ਿੰਘ ਹੈਪੀ ਜਾਂਗਪੁਰ,ਹਰਮਿੰਦਰ ਸਿੰਘ ਜਾਂਗਪੁਰ ਪਟਵਰੀ ਕਾਉਂਕੇ,ਪੱਪੂ ਹਿੰਮਤਪੁਰਾ,ਜੰਟਾ ਗਾਲਿਬ,ਗੁਰਪੀ੍ਰਤ ਜਗਦੇ,ਮਨਪੀ੍ਰਤ ਚਮਿੰਡਾ,ਹਰਨੇਕ ਸਿੰਘ ਸਰਾਭਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਿਰ ਸਨ।

International