ਪੰਜਾਬ ਦੇ ਪਹਿਲੇ ਸੀਵਰੇਜ ਸਿਸਟਮ ਦਾ ਹੋਇਆ ਉਦਘਾਟਨ

ਲਾਲੜੂ,17 ਨਵੰਬਰ- ਸੁਰਜੀਤ ਸਿੰਘ ਪਿੰਡ ਜੌਲਾਕਲਾਂ ਵਿਖੇ ਪੰਜਾਬ ਦੀ ਪਹਿਲੀ ਪੇਂਡੂ ਸੀਵਰੇਜ ਸਕੀਮ ਦਾ ਉਦਘਾਟਨ ਕਰਨ ਪੁੱਜੇ ਵਣਜ ਅਤੇ ਉਦਯੋਗ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ, ਵਪਾਰ ਵਿੰਗ ਮਾਲਵਾ ਜ਼ੋਨ ਨੰਬਰ 2 ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਸ੍ਰੀ ਐਨ. ਕੇ. ਸ਼ਰਮਾ ਨੇ ਕਿਹਾ ਕਿ ਜੌਲਾਕਲਾਂ ਇਸ ਸਕੀਮ ਤਹਿਤ ਜੁੜਨ ਵਾਲਾ ਸੂਬੇ ਦਾ ਪਹਿਲਾ ਪਿੰਡ ਬਣ ਗਿਆ ਹੈ, ਜਦਕਿ ਇਸ ਹਲਕੇ ਦੇ ਤਿੰਨ ਹੋਰ ਪਿੰਡਾਂ ਮੁਕੰਦਪੁਰ,ਸੈਦਪੁਰਾ ਅਤੇ ਭਾਗਸੀ ਵਿਚ ਸੀਵਰੇਜ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ 90 ਪਿੰਡਾਂ ਨੂੰ ਸੀਵਰੇਜ ਸਕੀਮ ਤਹਿਤ ਜੋੜਿਆ ਜਾ ਰਿਹਾ ਹੈ ਜਿਸ 'ਤੇ ਕਰੀਬ 160 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਸੂਬੇ ਵਿਚ ਪਿੰਡਾਂ ਨੂੰ ਸੀਵਰੇਜ ਸਕੀਮ ਤਹਿਤ ਜੋੜਨ ਦੀ ਇਸ ਸਕੀਮ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾਬਸੀ ਦੇ 50 ਪਿੰਡਾਂ ਨੂੰ ਜੋੜਨ ਦਾ ਟਿੱਚਾ ਲਿਆ ਗਿਆ ਹੈ ਜਿਸ ਨੂੰ ਇਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ। ਸ੍ਰੀ ਸ਼ਰਮਾ ਨੇ ਹਲਕੇ ਦੇ ਸਰਬਪੱਖੀ ਵਿਕਾਸ ਕਰਨ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਅਗਲੇ 2-4 ਦਿਨਾਂ ਵਿਚ ਗ੍ਰਾਂਮ ਪੰਚਾਇਤਾਂ ਨੂੰ ਪਿੰਡ 'ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 8 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਿੱਤੀਆ ਜਾਣਗੀਆਂ ਅਤੇ ਭ੍ਰਿਸ਼ਟਾਚਾਰ ਨੂੰ ਜੜੋ• ਖ਼ਤਮ ਕਰਨ ਲਈ ਅਤੇ ਲੋਕਾਂ ਨੂੰ ਪਿੰਡ ਪੱਧਰ 'ਤੇ ਸਰਕਾਰੀ ਸੇਵਾਵਾਂ ਮੁਹੱਇਆ ਕਰਾਉਂਣ ਲਈ ਹਲਕੇ ਦੇ ਪਿੰਡਾਂ ਅੰਦਰ 40 ਸੁਵਿਧਾ ਕੇਂਦਰ ਖੋਲੇ ਜਾ ਰਹੇ ਹਨ ਜਿਥੇ ਲੋਕਾਂ ਨੂੰ 200 ਪ੍ਰਕਾਰ ਦੀਆਂ ਵੱਖ-ਵੱਖ ਸੇਵਾਵਾਂ ਮਿਲਣਗੀਆਂ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰੀ ਤਰਜ 'ਤੇ ਸਹੂਲਤਾਂ ਮੁਹੱਇਆ ਕਰਾਉਂਣ ਦੀ ਚਲਾਈ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾਬਸੀ ਦੇ ਸਮੁੱਚੇ 108 ਪਿੰਡਾਂ ਨੂੰ ਆਦਰਸ਼ ਗ੍ਰਾਂਮ ਬਣਾਇਆ ਜਾਵੇਗਾ। ਪਾਰਟੀ ਵੱਲੋਂ ਉਨ•ਾਂ ਨੂੰ ਵਪਾਰ ਵਿੰਗ ਮਾਲਵਾ ਜ਼ੋਨ ਨੰਬਰ 2 ਦੇ ਪ੍ਰਧਾਨ ਨਿਯੁਕਤ ਕਰਨ 'ਤੇ ਮੁੱਖ ਮੰਤਰੀ ਸ੍ਰ. ਪਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਉਨ•ਾਂ ਕਿਹਾ ਕਿ ਛੇਤੀ ਹੀ ਇਸ ਵਿੰਗ ਦਾ ਪੁਨਰ-ਗਠਨ ਕੀਤਾ ਕੀਤਾ ਜਾਵੇਗਾ ਜਿਸ ਵਿਚ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਉਦਯੋਗਪਤੀਆਂ ਤੱਕ ਨੂੰ ਸਾਮਿਲ ਕੀਤਾ ਜਾਵੇਗਾ ਜਿਸ ਨਾਲ ਸਰਕਾਰ ਤੇ ਵਪਾਰੀਆਂ ਵਿਚ ਵਧੀਆ ਤਾਲਮੇਲ ਕਾਇਮ ਹੋ ਸਕੇ ਨਾਲ ਹੀ ਵਪਾਰ ਵਿੰਗ ਨੂੰ ਪਿੰਡ ਪੱਧਰ 'ਤੇ ਕਾਇਮ ਕਰਨ ਲਈ ਹਰ ਪਿੰਡ ਵਿਚ 21 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ। ਇਸ ਮੌਕੇ ਉਨ•ਾਂ ਪਿੰਡ ਦੀ ਗ੍ਰਾਂਮ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 7 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਦਿਦਿਆਂ ਪਿੰਡ ਦੀ ਫਿਰਨੀ ਦੀ ਮੁਰੰਮਤ ਲਈ ਛੇਤੀ ਹੀ ਗ੍ਰਾਂਟ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹਾਜ਼ਰ ਜਲ ਸਪਲਾਈ ਅਤੇ ਸੇਨੀਟੇਸ਼ਨ ਮੰਡਲ ਨੰਬਰ 3 ਐਸ.ਏ.ਐਸ ਨਗਰ ਦੇ ਕਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਸਕੀਮ 'ਤੇ 1ਕਰੋੜ 78 ਲੱਖ ਰਪੁਏ ਖ਼ਰਚ ਹੋਏ ਹਨ ਅਤੇ ਹੁਣ ਤੱਕ ਪਿੰਡ ਵਿਚ 113 ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਅਗਲੇ ਕੁੱਝ ਦਿਨਾਂ ਵਿਚ ਹੀ ਰਹਿੰਦੇ ਕੁਨੈਕਸ਼ਨ ਕਰ ਦਿੱਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਨਿਰਮੈਲ ਸਿੰਘ ਜੌਲਾਕਲਾਂ, ਅਮਰੀਕ ਸਿੰਘ ਮਲਕਪੁਰ, ਅਕਾਲੀ ਆਗੂ ਗੁਰਪ੍ਰੀਤ ਸਿੰਘ ਜਾਸਤਨਾਂ, ਮਨਜੀਤ ਮਲਕਪੁਰ, ਜਰਨੈਲ ਝਾਰਮੜੀ, ਨਰਦੇਵ ਸ਼ਰਮਾ, ਸੁਰਜੀਤ ਸਿੰਘ ਟਿਵਾਣਾ, ਸਰਪੰਚ ਹਰਜੀਤ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ, ਰੂਪ ਸਿੰਘ ਰਾਣਾ, ਬੁੱਲੂ ਰਾਣਾ, ਜਸਵਿੰਰਦ ਟਿਵਾਣਾ, ਰਾਜਿੰਦਰ ਸਿੰਘ ਤੋਫਾਪੁਰ, ਜਸਵਿੰਦਰ ਸਿੰਘ ਧਰਮਗੜ•, ਰਘੁਵੀਰ ਜੁਨੇਜਾ, ਜਸਵੰਤ ਜੌਲਾਕਲਾਂ, ਗੁਰਚਰਨ ਸਿੰਘ ਜਾਸਤਨਾਂ ਆਦਿ ਵੀ ਹਾਜ਼ਰ ਸਨ। ਜਿਕਰਯੋਗ ਹੈ ਕਿ ਇਹ ਪਿੰਡ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਨਿਰਮੈਲ ਸਿੰਘ ਜੌਲਾਕਲਾਂ ਦਾ ਜੱਦੀ ਪਿੰਡ ਹੈ। ਇਸ ਪਿੰਡ ਨੂੰ ਸੀਵਰੇਜ ਸਕੀਮ ਤਹਿਤ ਜੋੜਨ 'ਤੇ ਸ੍ਰ. ਜੌਲਾ ਅਤੇ ਸਮੁੱਚੀ ਪੰਚਾਇਤ ਨੇ ਸ੍ਰੀ ਐਨ.ਕੇ. ਸ਼ਰਮਾ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕਰਦਿਆਂ ਉਨ•ਾਂ ਨੂੰ ਸਨਮਾਨਿਤ ਕੀਤਾ।

International