ਸਾਬਕਾ ਫੌਜੀ ਨੇ ਰਹੱਸਮਈ ਹਾਲਾਤਾਂ 'ਚ ਖੁਦ ਨੂੰ ਮਾਰੀ ਗੋਲੀ

ਜਗਰਾਉਂ, 17 ਨਵੰਬਰ (ਚਰਨਜੀਤ ਸਿੰਘ ਸਰਨਾ, ਰਜਨੀਸ਼ ਬਾਂਸਲ)-ਜਗਰਾਉਂ ਤੋਂ ਥੋੜੀ ਦੂਰ ਪਿੰਡ ਮਲਕ ਦੇ ਸਾਬਕਾ ਫੌਜੀ ਤੇ ਮੌਜੂਦਾ ਮੈਂਬਰ ਪੰਚਾਇਤ ਨੇ ਇਕ ਵਿਆਹ ਸਮਾਗਮ ਤੋਂ ਬਾਅਦ ਘਰ ਆ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਾਬਕਾ ਫੌਜੀ ਦੀ ਮੌਤ ਦਾ ਕਾਰਨ ਭੇਦ ਬਣਿਆ ਹੋਇਆ ਹੈ। ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਪਿੰਡ ਮਲਕ ਵਾਸੀ ਕੁਲਦੀਪ ਸਿੰਘ ਪੁੱਤਰ ਉਜਾਗਰ ਸਿੰਘ ਫੌਜ 'ਚੋ 4-5 ਸਾਲ ਪਹਿਲਾ ਰਿਡਾਇਡ ਹੋਣ 'ਤੇ ਪਿੰਡ ਆ ਗਿਆ। ਕਲਦੀਪ ਸਿੰਘ ਨੇ ਪਿੰਡ ਆ ਕੇ ਕੀੜੇ ਮਾਰ ਦਿਵਾਈਆਂ ਦੀ ਦੁਕਾਨ ਕਰ ਲਈ ਅਤੇ ਪੰਚਾਇਤ ਚੋਣਾਂ 'ਚ ਉਸ ਨੂੰ ਪਿੰਡ ਵਾਸੀਆਂ ਨੇ ਮੈਂਬਰ ਪੰਚਾਇਤ ਚੁਣ ਲਿਆ। ਦੇਰ ਰਾਤ ਪੰਚ ਕੁਲਦੀਪ ਸਿੰਘ ਦੇ ਕਮਰੇ 'ਚ ਗੋਲੀ ਚੱਲਣ ਦੀ ਆਵਾਜ ਸੁਣ ਕੇ ਉਸ ਦੀ ਪਤਨੀ ਨੇ ਦੇਖਿਆ ਤਾਂ ਕਮਰੇ 'ਚ ਉਸ ਦੇ ਪਤੀ ਕੁਲਦੀਪ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਪਤੀ ਦੀ ਲਾਸ਼ ਦੇਖ ਪਤਨੀ ਆਪਣੀ ਸੁੱਧ-ਬੁੱਧ ਖੋ ਬੈਠੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. (ਡੀ) ਨਵੀਨ ਕੁਮਾਰ, ਐਸ. ਐਚ. ਓ. ਥਾਣਾ ਸਦਰ ਲਵਦੀਪ ਸਿੰਘ ਗਿੱਲ ਅਤੇ ਏ. ਐਸ. ਆਈ. ਜਗਰਾਜ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਜਾਂਚ ਕਰ ਰਹੀ ਪੁਲਸ ਮੁਤਾਬਕ ਕੁਲਦੀਪ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਸਿਰ ਦੇ ਸੱਜੇ ਪਾਸੇ 'ਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪੰਚ ਵੱਲੋਂ ਆਤਮਹੱਤਿਆ ਦੇ ਕਾਰਨਾ ਦਾ ਕੁੱਝ ਪਤਾ ਨਾ ਲੱਗ ਸਕਿਆ, ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਕ ਪੰਚ ਬਹੁਤ ਚੰਗੇ ਸਭਾਅ ਦਾ ਸੀ ਅਤੇ ਉਸਦਾ ਦਾ ਕਿਸੇ ਨਾਲ ਕਿਸੇ ਤਰਾਂ ਦਾ ਕੋਈ ਝਗੜਾ ਜਾ ਰੰਜਿਸ ਨਹੀਂ ਸੀ, ਜਿਸ ਦੇ ਚਲਦਿਆ ਪੰਚ ਵੱਲੋਂ ਆਤਮਹੱਤਿਆ ਕਰਨ ਦਾ ਕਾਰਨ ਪਹੇਲੀ ਬਣਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।

International