ਬਰਾਕ ਓਬਾਮਾ ਦਿੱਲੀ ਤੋਂ ਪੁੱਜੇ ਸਾਊਦੀ ਅਰਬ

ਨਵੀਂ ਦਿੱਲੀ, 27 ਜਨਵਰੀ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਤਿੰਨ ਦਿਨਾਂ ਭਾਰਤ ਦੌਰੇ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਅੱਜ ਦੁਪਹਿਰ ਇਥੇ ਪਾਲਮ ਏਅਰ ਪੋਰਟ ਤੋਂ ਸਾਊਦੀ ਅਰਬ ਲਈ ਰਵਾਨਾ ਹੋ ਗਏ। ਓਬਾਮਾ ਨਵੀਂ ਦਿੱਲੀ ਤੋਂ ਸਿੱਧੇ ਸਾਊਦੀ ਅਰਬ ਲਈ ਰਵਾਨਾ ਹੋਏ ਹਨ। ਗੌਰਤਲਬ ਹੈ ਕਿ ਸਾਊਦੀ ਅਰਬ ਸ਼ਾਹ ਅਬਦੁਲਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਓਬਾਮਾ ਅੱਜ ਆਪਣੀ ਬਖਤਰਬੰਦ ਬੀਸਟ ਕਾਰ ‘ਚ ਬੈਠ ਕੇ ਏਅਰ ਪੋਰਟ ਪਹੁੰਚੇ। ਇਸ ਮੌਕੇ ‘ਤੇ ਉਨਾਂ ਦੀ ਪਤਨੀ ਮਿਸ਼ੇਲ ਓਬਾਮਾ ਵੀ ਨਾਲ ਸਨ। ਅੱਜ ਦੁਪਹਿਰ 1.50 ਵਜੇ ਅਧਿਕਾਰਕ ਜਹਾਜ਼ ਏਅਰ ਫੋਰਸ ਵਨ ‘ਚ ਸਵਾਰ ਹੋਣ ਤੋਂ ਪਹਿਲਾ ਓਬਾਮਾ ਨੇ ਆਪਣੀ ਪਤਨੀ ਦੇ ਨਾਲ ਹੱਥ ਜੋੜ ਕੇ ਸਭ ਦਾ ਸ਼ੁਕਰੀਆ ਕੀਤਾ। ਓਬਾਮਾ ਦੇ ਪਾਲਮ ਪਹੁੰਚਣ ਤੋਂ ਪਹਿਲਾ ਹਵਾਈ ਅੱਡੇ ਤੱਕ ਦੇ ਰਸਤੇ ਆਮ ਲੋਕਾਂ ਲਈ ਬੰਦ ਕਰ ਦਿੱਤੇ ਗਏ। ਨਾਲ ਹੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ। ਗੌਰਤਲਬ ਹੈ ਕਿ ਓਬਾਮਾ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜੋ ਗਣਤੰਤਰ ਦਿਵਸ ਪਰੇਡ ‘ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

International