ਓਨਟਾਰੀਓ ਚੋਣਾਂ ਲਈ ਭਖਿਆ ਚੋਣ ਪ੍ਰਚਾਰ, ਕਈ ਪੰਜਾਬੀ ਉਮੀਦਵਾਰ ਵੀ ਮੈਦਾਨ ‘ਚ ਡਟੇ

ਓਨਟਾਰੀਓ 10 ਮਈ (ਏਜੰਸੀਆਂ) ਕੈਨੇਡਾ ਦੇ ਸੂਬੇ ਓਨਟਾਰੀਓ ਦੀਆਂ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਤੋਂ ਭੱਖ ਗਿਆ ਹੈ। ਵੋਟਾਂ 7 ਜੂਨ ਨੂੰ ਪੈਣਗੀਆਂ। ਓਨਟਾਰੀਓ ਦੀ ਅਸੈਂਬਲੀ ਦੀ ਮਿਆਦ ਖਤਮ ਹੋਣ ਮਗਰੋਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਦੀ ਸਿਫਾਰਸ਼ ਮੰਨਦੇ ਹੋਏ ਇਲੈਕਸ਼ਨ ਐਕਟ ਮੁਤਾਬਕ ਚੋਣਾਂ ਦੀ ਤਰੀਕ 7 ਜੂਨ ਨੂੰ ਐਲਾਨ ਕਰ ਦਿੱਤੀ ਗਈ। ਸੂਬੇ ਵਿਚ ਪਿਛਲੇ 15 ਸਾਲਾਂ ਤੋਂ ਲਿਬਰਲ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਚੋਣਾਂ ਵਿਚ ਮੁੱਖ ਤੌਰ ‘ਤੇ ਤਿੰਨ ਪਾਰਟੀਆਂ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕਰੈਟਿਕ ਪਾਰਟੀ (ਐੱਨ. ਡੀ. ਪੀ) ਸ਼ਾਮਲ ਹਨ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 17 ਮਈ ਹੈ।

ਖਾਸ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਤੋਂ ਭਾਰਤੀ ਮੂਲ ਦੇ ਉਮੀਦਵਾਰ ਵੀ ਮੈਦਾਨ ਵਿਚ ਡਟੇ ਹੋਏ ਹਨ, ਜਿਨਾਂ ‘ਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਹੈ। ਇੱਥੇ ਦੱਸ ਦੇਈਏ ਕਿ ਪਿਛਲੀਆਂ ਤਿੰਨ ਟਰਮਾਂ ਤੋਂ ਓਨਟਾਰੀਓ ਵਿਚ ਲਿਬਰਲ ਪਾਰਟੀ ਦੀ ਸਰਕਾਰ ਬਣਦੀ ਆ ਰਹੀ ਹੈ। ਸਿਆਸੀ ਮਾਹਰ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਕੁਝ ਵੱਖਰਾ ਸੋਚ ਰਹੇ ਹਨ, ਕਿਉਂਕਿ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ, ਸਗੋਂ ਇਸ ਲਈ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ।

Unusual
Canada
Election 2018
NRI

International