ਮੋਦੀ ਨੇ ਕੀਤੀ ਦਸਤਾਰ ਦੀ ਬੇਅਦਬੀ, ਪੰਜ ਸਕਿੰਟ 'ਚ ਲਾਹੀ ਸਿਰ ਤੋਂ ਪੱਗ

ਮੋਦੀ ਦਾ ਮਿਸ਼ਨ 2019 ਰਿਹਾ ਫਿੱਕਾ, 3 ਸੂਬਿਆਂ ਦੀਆਂ ਸਰਕਾਰਾਂ ਵੀ ਨਾ ਕਰ ਸਕੀਆਂ ਇਕੱਠ,

ਕਿਸਾਨਾਂ ਨੇ ਦਿਖਾਏ ਕਾਲੇ ਝੰਡੇ

ਮਲੋਟ 11 ਜੁਲਾਈ (ਅਨਿਲ ਵਰਮਾ/ ਕ੍ਰਿਸ਼ਨ ਮਦਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ 14 ਫਸਲਾਂ ਦੇ ਸਮਰੱਥਨ ਮੁੱਲ ਵਿੱਚ ਪੈਦਾਵਾਰ ਦੀ ਲਾਗਤ ਨਾਲੋਂ 50 ਫੀਸਦੀ ਵਾਧੇ ਤਹਿਤ ਵਧਾਏ ਗਏ ਭਾਅ ਲਈ ਅਕਾਲੀ ਭਾਜਪਾ ਗਠਬੰਧਨ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਮਲੋਟ ਵਿਖੇ ''ਕਿਸਾਨ-ਕਲਿਆਣ'' ਧੰਨਵਾਦ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਪਹੁੰਚੇ ਪਰ ਇਸ ਮੌਕੇ ਭਾਵੇਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਪਰ ਮੋਦੀ ਦਾ ''ਮਿਸ਼ਨ-2019'' ਫਿੱਕਾ ਦਿਖਾਈ ਦਿੱਤਾ ਅਤੇ ਤਿੰਨ ਸੂਬਿਆਂ ਦੀਆਂ ਸਰਕਾਰਾਂ ਵੀ ਉਹ ਇਕੱਠ ਨਾ ਕਰ ਸਕੀਆਂ ਜਿਸ ਦੀ ਉਮੀਦ ਲਾਈ ਜਾ ਰਹੀ ਸੀ? ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਤੇ ਕਰਜਮੁਆਫੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਜਾਂ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਵਰਗਾ ਕੋਈ ਅਹਿਮ ਐਲਾਨ ਨਾ ਕੀਤਾ ਗਿਆ?  

ਰੈਲੀ ਵਿੱਚ ਜਦੋਂ ਪ੍ਰਧਾਨ ਮੰਤਰੀ ਭਾਸ਼ਣ ਦੇਣ ਲਈ ਖੜੇ ਹੋਏ ਤਾਂ ਕਿਸਾਨਾਂ ਨੇ ਕਾਲੇ ਝੰਡੇ ਵੀ ਦਿਖਾਏ ਜਿਹਨਾ ਨੂੰ ਮੌਕੇ ਤੇ ਤਾਇਨਾਤ ਪੁਲਿਸ ਨੇ ਦਬੋਚ ਲਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਐਨਡੀਏ ਸਰਕਾਰ ਅਹਿਮ ਫੈਸਲੇ ਲੈ ਰਹੀ ਹੈ, ਖੇਤੀ ਦੀ ਪੈਦਾਵਾਰ ਲਈ ਬੀਜ ਤੋਂ ਲੈਕੇ ਬਜਾਰ ਵਿੱਚ ਫਸਲ ਨੂੰ ਵੇਚਣ ਤੱਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਠੋਸ ਕਦਮ ਉਠਾਏ ਗਏ ਹਨ ਅਤੇ 14 ਫਸਲਾਂ ਤਹਿਤ ਝੋਨਾ, ਨਰਮਾ, ਕਪਾਹ, ਬਾਜਰਾ ਅਤੇ ਮੱਕੀ ਦੇ ਭਾਅ ਵਿੱਚ ਕੀਤੇ ਇਤਿਹਾਸਕ ਵਾਧਿਆਂ ਨਾਲ ਦੇਸ਼ ਦੇ ਕਿਸਾਨ ਦੀ ਤਕਦੀਰ ਬਦਲੇਗੀ। ਐਨਡੀਏ ਸਰਕਾਰ ਦੇ ਚਾਰ ਸਾਲਾਂ ਵਿੱਚ ਕੀਤੇ ਇਤਿਹਾਸਕ ਕੰਮਾਂ ਤੇ ਖਾਸਕਰ ਕਿਸਾਨਾਂ ਦੀ ਤਰੱਕੀ ਲਈ ਉਠਾਏ ਅਹਿਮ ਕਦਮਾਂ ਕਰਕੇ ਵਿਰੋਧੀ ਧਿਰ ਕਾਂਗਰਸ ਦੀ ਨੀਂਦ ਹਰਾਮ ਹੋ ਗਈ ਹੈ ਅਤੇ ਹੁਣ ਕਾਂਗਰਸ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀਆਂ ਰਣਨੀਤੀਆਂ ਘੜ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ 58 ਸਾਲ ਦੇ ਕਾਰਜਕਾਲ ਨਾਲੋਂ ਐਨਡੀਏ ਸਰਕਾਰ ਦੇ 4 ਸਾਲਾਂ ਵਿੱਚ ਕਿਸਾਨਾਂ ਨੂੰ ਬੀਜ ਦੀਆਂ 800 ਤੋਂ ਵੱਧ ਕਿਸਮਾਂ ਦੇਣ, ਖੇਤੀ ਦੀ ਮਿੱਟੀ ਦੀ ਜਾਂਚ ਲਈ 1200 ਕਰੋੜ ਰੁਪਏ ਖਰਚਣ, ਇੱਕ ਰੈਂਕ ਇੱਕ ਪੈਨਸ਼ਨ ਦੇਣ, ਐਮਐਸਪੀ ਵਿੱਚ ਪੂਰਾ ਵਾਧਾ, ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਠੋਸ ਕਦਮ, 50 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਇਲਾਜ ਦੀ ਸਹੂਲਤ ਅਤੇ ਖੇਤੀ ਪੈਦਾਵਾਰ ਲਈ ਪੂਰੀ ਬਿਜਲੀ ਤੇ ਯੂਰੀਆ ਦੀ ਪੂਰੀ ਸਹੂਲਤ ਦੇਣ ਵਰਗੇ ਠੋਸ ਕਦਮ ਉਠਾਏ ਗਏ ਜਿਸ ਨਾਲ ਦੇਸ਼ ਦੇ ਕਿਸਾਨ ਦੀ ਪੂਰੀ ਦੁਨੀਆਂ ਵਿੱਚ ਵੱਖਰੀ ਪਛਾਣ ਬਣੀ ਜਿਸ ਲਈ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਹੈ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੇ ਕਿਸਾਨਾਂ ਨਾਲ ਵਾਅਦੇ ਤਾਂ ਕੀਤੇ ਪਰ ਉਹਨਾਂ ਦੀ ਨਿਰਾਸ਼ਤਾ ਨੂੰ ਦੂਰ ਕਰਨ ਲਈ ਕੋਈ ਕਦਮ ਨਹੀਂ ਉਠਾਇਆ? ਬਲਕਿ ਕਾਂਗਰਸ ਨੇ ਹਮੇਸ਼ਾ ਹੀ ''ਗਾਂਧੀ ਪਰਿਵਾਰ'' ਦੀ ਤਰੱਕੀ ਲਈ ਧਿਆਨ ਦਿੱਤਾ, ਇਸ ਲਈ ਅੱਜ ਦੇ ਹਾਲਾਤ ਵਿੱਚ ਕਿਸਾਨਾਂ ਦੀ ਦੁਰਦਿਸ਼ਾ ਲਈ ''ਕਾਂਗਰਸ'' ਅਤੇ ''ਗਾਂਧੀ ਪਰਿਵਾਰ'' ਜਿੰਮੇਵਾਰ ਹੈ?

ਉਹਨਾਂ ਕਿਹਾ ਕਿ ਐਨਡੀਏ ਸਰਕਾਰ ਇਸ ਲਈ ਵਚਨਬੱਧ ਹੈ ਕਿ ''ਨਰਮਾ ਨਰਮ ਨਹੀਂ ਰਹਿਣ ਦਿੱਤਾ ਜਾਏਗਾ'' ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਵਿਭਿੰਨਤਾ ਵੱਲ ਵੀ ਧਿਆਨ ਦੇਣ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਦੁੱਧ ਦੀ ਕ੍ਰਾਂਤੀ ਲਿਆਉਣ ਵਰਗੇ ਧੰਦਿਆਂ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਵੱਲੋਂ ਕਿਸਾਨ ਦੀ ਫਸਲ ਨੂੰ ਬਜਾਰ ਵਿੱਚ ਵੇਚਣ ਲਈ ਦਲਾਲਾਂ ਤੋਂ ਬਚਾਉਣ ਲਈ ਵੀ ਅਹਿਮ ਕਦਮ ਉਠਾਏ ਗਏ ਹਨ ਅਤੇ 50 ਤੋਂ ਵੱਧ ਮੰਡੀਆਂ ਆਨ-ਲਾਈਨ ਕੀਤੀਆਂ ਗਈਆਂ ਹਨ ਜਿਸ ਵਿੱਚ ਪੰਜਾਬ ਦੀਆਂ ਵੀ 19 ਮੰਡੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿੱਥੇ ਕਿਸਾਨ ਇੰਟਰਨੈੱਟ ਰਾਹੀਂ ਆਪਣੀ ਫਸਲ ਵੇਚ ਸਕਦਾ ਹੈ। ਉਹਨਾਂ ਵਰਲਡ ਬੈਂਕ ਵੱਲੋਂ ਜਾਰੀ ਰਿਪੋਰਟ ਵਿੱਚ ਹਰਿਆਣਾ ਦੇ ਯਤਨਾਂ ਸਦਕਾ ਤੀਜੇ ਨੰਬਰ ਤੇ ਆਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਉਥੇ ਹੀ ਪੰਜਾਬ ਨੂੰ ਰੈਂਕ ਰੇਟ ਵਿੱਚ ਹੇਠਾਂ ਡਿੱਗਣ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਜਵਾਬ ਮੰਗਿਆ ਕਿ ਉਹ ਦੱਸਣ ਕਿ ਉਹਨਾਂ ਡੇਢ ਸਾਲ ਦੇ ਕਾਰਜਕਾਲ ਵਿੱਚ ਅਜਿਹਾ ਕੀ ਕੀਤਾ ਜਿਸ ਨਾਲ ਪੰਜਾਬ ਤਰੱਕੀ ਦੀ ਬਜਾਏ ਪਛੜ ਰਿਹਾ ਹੈ? ਪ੍ਰਧਾਨ ਮੰਤਰੀ ਨੇ ਮਾਲਵਾ ਇਲਾਕੇ ਵਿੱਚ ਕੈਂਸਰ ਦੇ ਖਾਤਮੇ ਲਈ ਬਠਿੰਡਾ ਵਿੱਚ ਏਮਜ਼ ਵਰਗੇ ਹਸਪਤਾਲ ਦੇ ਨਿਰਮਾਣ ਦਾ ਵੀ ਜਿਕਰ ਕੀਤਾ ਅਤੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਹਸਪਤਾਲ ਦੇ ਨਿਰਮਾਣ ਵਿੱਚ ਤੇਜੀ ਲਿਆਵੇ ਅਤੇ ਦੱਸਿਆ ਕਿ ਨੈਸ਼ਨਲ ਹਾਈਵੇ 54 ਨੂੰ ਫੌਰਲਾਈਨ ਕਰਨ ਦਾ ਵੀ ਨਿਰਮਾਣ ਚੱਲ ਰਿਹਾ ਹੈ ਅਤੇ ਹਿਸਾਰ ਵਿੱਚ ਵੱਡੇ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਫਾਇਦਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਦੀ ਗੱਲ ਵੀ ਕਹੀ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦੀ ਕੀਤੀ ਗਈ ਮੰਗ ਨੂੰ ਨਕਾਰ ਦਿੱਤਾ। ਮੋਦੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕਰਦੇ ਹੋਏ ਕਿਸਾਨਾਂ ਨੂੰ ਸਮਰਪਿਤ ਨੇਤਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਵਾਸੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਗਠਬੰਧਨ ਨੂੰ ਸਹਿਯੋਗ ਦੇਣ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਸਲਾਂ ਦੇ ਸਮਰੱਥਨ ਮੁੱਲ ਵਿੱਚ ਵਾਧਾ ਇਤਿਹਾਸਕ ਹੈ ਅਤੇ ਮੋਦੀ ਸਰਕਾਰ ਦੇ ਇਹਨਾਂ ਯਤਨਾਂ ਕਰਕੇ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਮ ਸੁਰਖੀਆਂ ਵਿੱਚ ਆਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮਰੱਥਨ ਮੁੱਲ ਵਿੱਚ ਵਾਧੇ ਲਈ ਧੰਨਵਾਦ ਕਰਦਿਆਂ ਕਿਹਾ ਕਿ 70 ਸਾਲ ਦੇ ਕਾਰਜਕਾਲ ਵਿੱਚ ਮੋਦੀ ਦਾ ਫੈਸਲਾ ਇਤਿਹਾਸਕ ਹੈ। ਧੰਨਵਾਦ ਰੈਲੀ ਦਾ ਸਟੇਜ ਸੰਚਾਲਨ ਕਿਸਾਨ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਪ੍ਰਧਾਨ ਸਵੇਤ ਮਲਿਕ, ਹਰਿਆਣਾ ਦੇ ਪ੍ਰਧਾਨ ਸੁਭਾਸ਼ ਬਰਾਲਾ ਤੇ ਅਵਿਨਾਸ਼ ਰਾਏ ਖੰਨਾ ਆਦਿ ਸਟੇਜ ਤੇ ਵਿਰਾਜਮਾਨ ਸਨ।

ਜਦੋਂ ਪੰਜ ਸਕਿੰਟਾਂ 'ਚ ਹੀ ਲਾਹੀ ਮੋਦੀ ਨੇ ਪੰਜਾਬੀਆਂ ਦੀ ਦਿੱਤੀ ''ਦਸਤਾਰ''

ਜਿਸ ਵਿਅਕਤੀ ਨੂੰ ਦਸਤਾਰ ਦਾ ਸਨਮਾਨ ਨਹੀਂ ਉਸਨੂੰ ਦਸਤਾਰ ਦੇਣ ਵਾਲੇ ਜ਼ਿੰਮੇਵਾਰ : ਜਥੇਦਾਰ ਦਾਦੂਵਾਲ 

ਮਲੋਟ 11 ਜੁਲਾਈ (ਅਨਿਲ ਵਰਮਾ) : ਅੱਜ ਫਿਰ ਇਹ ਸਾਬਤ ਹੋ ਗਿਆ ਹੈ ਕਿ ਆਰਐਸਐਸ ਲਈ ਪੰਜਾਬੀਆਂ ਦੀ ਦਸਤਾਰ ਪ੍ਰਤੀ ਕੋਈ ਮਾਣ ਸਨਮਾਨ ਨਹੀਂ? ਜਦੋਂ ਕਿ ਮਾੜੇ ਦੌਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈਂਦੇ ਹੌਏ ਇਸੇ ਦਸਤਾਰ ਨਾਲ ਭੇਸ਼ ਬਦਲਿਆ ਅਤੇ ਗੁਰੂ ਦਾ ਲੰਗਰ ਛਕਿਆ? ਪਰ ਅੱਜ ਮੋਦੀ ਸਾਹਿਬ ਨੇ ਉਸੇ ਦਸਤਾਰ ਨੂੰ ਪੰਜ ਸਕਿੰਟਾਂ ਵਿੱਚ ਹੀ ਆਪਣੇ ਸਿਰ ਤੋਂ ਲਾਹ ਦਿੱਤਾ? ਜਦੋਂ ਕਿ ਭਾਜਪਾ ਪ੍ਰਧਾਨ ਸਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੜੇ ਚਾਅ ਨਾਲ ਕੇਸਰੀ ਰੰਗ ਦੀ ਦਸਤਾਰ ਮੋਦੀ ਸਾਬ੍ਹ ਦੇ ਸਿਰ ਤੇ ਸਜਾਈ ਸੀ?

ਮਾਮਲਾ ਸੀ ਐਨਡੀਏ ਸਰਕਾਰ ਵੱਲੋਂ 14 ਫਸਲਾਂ ਦੇ ਸਮਰੱਥਨ ਮੁੱਲ ਵਿੱਚ ਲਾਗਤ ਨਾਲੋਂ 50 ਫੀਸਦੀ ਵਾਧੇ ਤਹਿਤ ਵਧਾਏ ਗਏ ਭਾਅ ਲਈ ਅਕਾਲੀ ਭਾਜਪਾ ਗਠਬੰਧਨ ਵੱਲੋਂ ਮਲੋਟ ਵਿਖੇ ਕੀਤੀ ਗਈ ਕਿਸਾਨ ਕਲਿਆਣ ਰੈਲੀ ਵਿੱਚ ਭਾਜਪਾ ਪ੍ਰਧਾਨ ਸਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਸੁਖਬੀਰ ਬਾਦਲ ਨੇ ਨੰਗੇ ਸਿਰ ਪ੍ਰਧਾਨ ਮੰਤਰੀ ਨੂੰ ਸ਼੍ਰੀ ਸਾਹਿਬ ਦਿੱਤਾ ਤਾਂ ਇਸ ਉਪਰੰਤ ਭਾਜਪਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਸਰੀ ਰੰਗ ਦੀ ਦਸਤਾਰ ਮੋਦੀ ਸਾਹਿਬ ਦੇ ਸਜਾਈ ਗਈ, ਫੋਟੋ ਸੈਸ਼ਨ ਹੋਣ ਉਪਰੰਤ ਪੰਜ ਸਕਿੰਟਾਂ ਬਾਅਦ ਹੀ ਮੋਦੀ ਸਾਹਿਬ ਨੇ ਦਸਤਾਰ ਬੜੇ ਹੈਰਾਨਗੀ ਭਰੇ ਅੰਦਾਜ ਵਿੱਚ ਲਾਹ ਕੇ ਆਪਣੇ ਸੁਰੱਖਿਆ ਗਾਰਡ ਨੂੰ ਫੜ੍ਹਾ ਦਿੱਤੀ। ਮੋਦੀ ਸਾਹਿਬ ਦੀ ਇਸ ਕਾਰਵਾਈ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਟੇਜ ਤੇ ਵਿਰਾਜਮਾਨ ਸਮੂਹ ਲੀਡਰਸ਼ਿਪ ਦੇਖਕੇ ਹੱਕੀ ਬਕੀ ਰਹਿ ਗਈ।

ਪ੍ਰਧਾਨ ਮੰਤਰੀ ਵੱਲੋਂ ਪੰਜ ਸਕਿੰਟਾਂ ਵਿੱਚ ਹੀ ਤੋਹਫੇ ਵਜੋਂ ਦਿੱਤੀ ਦਸਤਾਰ ਨੂੰ ਲਾਹੁਣ ਦੇ ਮਾਮਲੇ ਸਬੰਧੀ ਜਦੋਂ ਸਰਬੱਤ ਖਾਲਸਾ ਦੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਆਰਐਸਐਸ, ਭਾਜਪਾ ਅਤੇ ਬਾਦਲ ਦਲੀਆਂ ਤੋਂ ਸਿੱਖ ਕੌਮ ਨੂੰ ਹੋਰ ਉਮੀਦ ਵੀ ਕੀ ਹੋ ਸਕਦੀ ਹੈ? ਜਿਨਾ ਨੁਕਸਾਨ ਇਹਨਾ ਵੱਲੋਂ ਸਿੱਖ ਕੌਮ ਦਾ ਕੀਤਾ ਗਿਆ ਹੈ ਹੋਰ ਕਿਸੇ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਦਸਤਾਰ ਦਾ ਸਨਮਾਨ ਹੀ ਨਹੀਂ ਉਸਨੂੰ ਦਸਤਾਰ ਦੇਣੀ ਜਾਂ ਸਜਾਉਣ ਵਾਲੇ ਹੀ ਜਿਆਦਾ ਦੋਸ਼ੀ ਹਨ ਕਿਉਂਕਿ ਇਹ ਦਸਤਾਰ ਦੀ ਬੇਅਦਬੀ ਹੈ ਜੋ ਬਰਦਾਸ਼ਤਯੋਗ ਨਹੀਂ। 

ਮੋਦੀ ਨੇ ਕੀਤੀ ਕਿਸਾਨਾਂ ਦੀ ਤਾਰੀਫ ''ਪੁਲਿਸ ਨੇ ਝੰਬੇ''
ਪੁਲਸੀਆ ਧੱਕੇਸ਼ਾਹੀ ਖਿਲਾਫ ਕਿਸਾਨਾਂ ਨੇ ਬਠਿੰਡਾ-ਮਲੋਟ ਰੋਡ ਤੇ ਲਾਇਆ ਜਾਮ
ਕਿਸਾਨ ਕਰਦੇ ਨੇ ਡਰਾਮਾ, 5 ਲੱਖ ਲਈ ਆਪਣੇ ਪਿਓ ਨੂੰ ਵੀ ਮਾਰ ਦਿੰਦੇ ਨੇ : ਭਾਜਪਾ ਆਗੂ 

ਸਮਰੱਥਨ ਮੁੱਲ ਵਿੱਚ ਵਾਧੇ ਲਈ ਅਕਾਲੀ ਭਾਜਪਾ ਗਠਬੰਧਨ ਵੱਲੋਂ ਮਲੋਟ ਵਿਖੇ 'ਕਿਸਾਨ-ਕਲਿਆਣ' ਧੰਨਵਾਦ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇੱਕ ਪਾਸੇ ਜਿੱਥੇ ਮੋਦੀ ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਵਿੱਚ ਪਾਏ ਜਾ ਰਹੇ ਹਿੱਸੇ ਲਈ ਤਾਰੀਫ ਕਰ ਰਹੇ ਸਨ ਪਰ ਦੂਜੇ ਪਾਸੇ ਮੋਦੀ ਦਾ ਮਲੋਟ ਆਉਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਲਈ ਪਹੁੰਚੇ ਕਿਸਾਨਾਂ ਨੂੰ ਪੁਲਿਸ ਝੰਬਦੀ ਹੋਈ ਨਜ਼ਰ ਆਈ? ਪੁਲਸੀਆ ਧੱਕੇਸ਼ਾਹੀ ਖਿਲਾਫ ਸੈਂਕੜੇ ਕਿਸਾਨਾਂ ਨੇ ਬਠਿੰਡਾ ਮੋਲਟ ਰੋਡ ਤੇ ਪਿੰਡ ਫਕੱਰਸਰ ਥੇੜੀ ਕੋਲ ਜਾਮ ਲਾ ਦਿੱਤਾ ਜਿਸ ਕਰਕੇ ਰੈਲੀ ਵਿੱਚ ਆਉਣ ਵਾਲੇ ਮੋਦੀ-ਬਾਦਲ ਭਗਤਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਯਾਤਰੀ ਵੀ ਪਰੇਸ਼ਾਨ ਹੋਏ। ਹੈਰਾਨਗੀ ਉਸ ਵੇਲੇ ਹੋਈ ਜਦੋਂ ਬਾਦਲ-ਮੋਦੀ ਭਗਤ ਇੱਕ ਅਕਾਲੀ ਅਤੇ ਭਾਜਪਾ ਵਰਕਰਾਂ ਨੇ ਮੌਕੇ ਤੇ ਕਿਸਾਨਾਂ ਵੱਲੋਂ ਲਾਏ ਜਾਮ ਦਾ ਵਿਰੋਧ ਕੀਤਾ ਅਤੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਬਠਿੰਡਾ ਭਾਰਤ ਭੂਸ਼ਣ ਜਿੰਦਲ ਨੇ ਦੋਸ਼ ਲਾਏ ਕਿ ਕਿਸਾਨ ਡਰਾਮੇਬਾਜੀ ਕਰਦੇ ਹਨ ਅਤੇ ਪੰਜ ਲੱਖ ਰੁਪਏ ਲੈਣ ਦੇ ਮਾਰੇ ਆਪਣੇ ਬਜੁਰਗ ਪਿਓ ਨੂੰ ਵੀ ਮਾਰ ਦਿੰਦੇ ਹਨ?

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਡੱਲੇਵਾਲ, ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ ਅਤੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਵਿੱਚ ਬਠਿੰਡਾ, ਮਾਨਸਾ ਅਤੇ ਬਰਨਾਲਾ ਦੇ ਸੈਂਕੜੇ ਕਿਸਾਨ ਮੋਦੀ ਸਰਕਾਰ ਵੱਲੋਂ 14 ਫਸਲਾਂ ਦੇ ਵਧਾਏ ਗਏ ਸਮਰੱਥਨ ਮੁੱਲ ਨੂੰ ਮੁੱਢੋਂ ਨਕਾਰਿਆਂ ਕਾਲੀਆਂ ਝੰਡੀਆਂ ਦਿਖਾਉਣ ਲਈ ਪਹੁੰਚੇ ਹੋਏ ਸਨ ਪਰ ਪੁਲਿਸ ਨੇ ਇਹਨਾਂ ਕਿਸਾਨਾਂ ਨੂੰ ਰੈਲੀ ਦੇ ਨਜਦੀਕ ਹੀ ਘੇਰ ਲਿਆ ਤਾਂ ਦੋਨਾਂ ਧਿਰਾਂ ਵਿੱਚ ਹੋਏ ਟਕਰਾਅ ਦੌਰਾਨ ਕਈ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ, ਦਸਤਾਰਾਂ ਵੀ ਰੁਲੀਆਂ ਤੇ ਪੁਲਿਸ ਨੇ ਰੋਕਣ ਲਈ ਲਾਠੀਚਾਰਜ ਦਾ ਸਹਾਰਾ ਵੀ ਲਿਆ ਅਤੇ ਸੈਂਕੜੇ ਕਿਸਾਨ ਗ੍ਰਿਫਤਾਰ ਕਰ ਲਏ। ਕਿਸਾਨ ਆਗੂਆਂ ਨੇ ਪੁਲਿਸ ਦੀਆਂ ਰੋਕਾਂ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਐਨਡੀਏ ਸਰਕਾਰ ਵੱਲੋਂ ਫਸਲਾਂ ਦੇ ਸਮਰੱਥਨ ਮੁੱਲ ਵਿੱਚ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ ਹੈ ਜਦੋਂ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਲੋਕ ਸਭਾ ਚੋਣਾਂ ਵੇਲੇ ਸਵਾਮੀਨਾਥਨ ਰਿਪੋਰਟ ਅਨੁਸਾਰ ਭਾਅ ਦੇਣੇ ਯਕੀਨੀ ਬਨਾਉਣ ਵਾਲੇ ਵਾਅਦੇ ਨੂੰ ਪੂਰਾ ਕਰਦੇ ਪਰ ਦੁੱਖ ਦੀ ਗੱਲ ਹੈ ਕਿ ਝੋਨੇ ਦਾ 200 ਰੁਪਏ ਅਤੇ ਨਰਮੇ ਦਾ 1150 ਰੁਪਏ ਵਾਧਾ ਕਿਸਾਨਾਂ ਦੀ ਮਿਹਨਤ ਦਾ ਮਜਾਕ ਹੈ। ਉਹਨਾ ਝੋਨੇ ਦਾ ਸਮੱਰਥਨ ਮੁੱਲ 3220 ਰੁਪਏ ਅਤੇ ਨਰਮੇ ਦਾ ਭਾਅ 10500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ। ਉਹਨਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਖੇਤੀ ਪੈਦਾਵਾਰ ਲਈ ਮਹਿੰਗੇ ਭਾਅ ਦੇ ਡੀਜ਼ਲ, ਪਟਰੋਲ, ਬੀਜ, ਖਾਦ, ਸਪਰੇਹਾਂ ਖਰੀਦਣੀਆਂ ਪੈ ਰਹੀਆਂ ਹਨ ਤੇ ਇਸ ਸਮਰੱਥਨ ਮੁੱਲ ਨਾਲ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੇਗੀ ਕਿਉਕਿ ਪਹਿਲਾਂ ਹੀ ਕਿਸਾਨ ਕਰਜੇ ਦੀ ਮਾਰ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। 

Unusual
pm narendra modi
Sikhs
Rally
Protest
farmer
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.