ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਫ਼ਾਸੀ ਦੀ ਸਜ਼ਾ : ਪੰਜ ਪਿਆਰੇ ਸਾਹਿਬਾਨ

ਕੌਮ ਵਲੋਂ ਨਕਾਰੇ ਜਥੇਦਾਰਾਂ ਨੂੰ ਘਰ ਬੈਠ ਜਾਣਾ ਚਾਹੀਦੈ 

ਅੰਮ੍ਰਿਤਸਰ 8 ਸਤੰਬਰ (ਨਰਿੰਦਰਪਾਲ ਸਿੰਘ): ਸਾਲ 2015 ਵਿੱਚ ਵਾਪਰੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਘਟਨਾ ਨੇ ਤਤਕਾਲੀਨ ਮੁਖ ਮੰਤਰੀ ,ਗ੍ਰਹਿ  ਮੰਤਰੀ ,ਪੁਲਿਸ ਮੁਖੀ ਤੇ ਮੁਖ ਸਕੱਤਰ ਦੀ ਭੂਮਿਕਾ ਸਪਸ਼ਟ ਹੋ ਗਈ ਸੀ ਪ੍ਰੰਤੂ ਬਾਦਲ ਸਰਕਾਰ ਨੇ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਣ ਲਈ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਪ ਦਿੱਤੀ ।ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰਾ ਮਾਮਲਾ ਹੀ ਸਾਫ ਕਰ ਦਿੱਤਾ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫਾਸੀ ਦੀ ਸਜਾ ਮਿਲਣੀ ਚਾਹੀਦੀ ਹੈ ।ਇਨ੍ਹਾਂ  ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਅੰਮ੍ਰਿਤ ਸੰਚਾਰ ਜਥਾ ਦੇ ਪੰਜ ਪਿਆਰੇ ਸਿੰਘ ਨੇ ਇਕ ਇਕਤਰਤਾ ਬਾਅਦ ਕੀਤਾ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ,ਭਾਈ ਮੇਜਰ ਸਿੰਘ,ਭਾਈ ਸਤਨਾਮ ਸਿੰਘ ਝੱਜੀਆਂ,ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਜਾਂਚ ਦੇ ਨਾਮ ਤੇ ਬੇਦੋਸ਼ੇ ਸਿੱਖਾਂ ਤੇ ਅਤਿਆਚਾਰ ਹੀ ਕੀਤੇ ।

ਜੇ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਤਾਂ ਨਾ ਉਸਨੂੰ ਸਹਿਯੋਗ ਤੇ ਨਾ ਹੀ ਉਸਦੀ ਰਿਪੋਰਟ ਜਨਤਕ ਕੀਤੀ।ਪੰਜ ਪਿਆਰੇ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ  ਤੋਂ ਸ਼੍ਰੋਮਣੀ ਕਮੇਟੀ ਦੀ ਰੱਜਕੇ ,ਨਿੱਜੀ ਹਿੱਤਾਂ ਲਈ ਦੁਰਵਰਤੋਂ ਕੀਤੀ ਗਈ ਹੈ ।ਇਹੀ ਕਾਰਣ ਹੈ ਕਿ ਇਨਸਾਫ ਦੇਣ ਦੇ ਰਾਹ ਟੁਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਭੰਡਣ ਦੀ ਕੋਸ਼ਿਸ਼ ਵੀ ਕੀਤੀ ਗਈ ।ਉਨ੍ਹਾਂ ਕਿਹਾ ਕਿ ਹੁਣ ਕੁਝ ਅਖੌਤੀ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਬਜਾਏ ਬਾਦਲ ਪ੍ਰੀਵਾਰ ਨੂੰ ਬਚਾਉਣ ਲਈ ਅੱਗੇ ਆਏ ਹਨ।ਇਹ ਨਿੰਦਣਯੋਗ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਸਮੁਚੇ ਖਾਲਸਾ ਪੰਥ ਨੂੰ ਆਪਣੀ ਕੌਮੀ ਤੇ ਸਿਆਸੀ ਹੋਣੀ ਸਿਰਜਣ ਲਈ ਪੂਰਨ ਇਮਾਨਦਾਰੀ ਤੇ ਅਤੇ ਪੰਥ ਪ੍ਰਸਤ ਆਗੂਆਂ ਦੀ ਅਗਵਾਈ ਵਿੱਚ ਇਕੱਤਰ ਹੋਕੇ ਉਹ ਅਕਲੀ ਦਲ ਸੁਰਜੀਤ ਕਰਨਾ ਹੋਵੇਗਾ ਜੋ 1920 ਵਿੱਚ ਗਠਤ ਹੋਇਆ ਸੀ।ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਅਤੇ ਗਿਆਨੀ ਗੁਰਬਚਨ ਸਿੰਘ ਉਪਰ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਲਗ ਰਹੇ ਦੋਸ਼ਾਂ ਬਾਰੇ ਪੁਛੇ ਜਾਣ ਤੇ ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਕੌਮ ਵਲੋਂ ਨਕਾਰੇ ਜਥੇਦਾਰਾਂ ਨੂੰ ਘਰ ਬੈਠ ਜਾਣਾ ਚਾਹੀਦਾ। 

Unusual
Beadbi
Sikhs
Panj Pyare

Click to read E-Paper

Advertisement

International