ਇਨਸਾਫ਼ ਮੋਰਚਾ ਬਰਗਾੜੀ

ਭਾਈ ਧਿਆਨ ਸਿੰਘ ਮੰਡ ਹੀ ਕੌਂਮ ਦਾ ਜਥੇਦਾਰ ਹੋ ਸਕਦਾ ਹੈ, ਵਿਕਾਊ ਵਿਅਕਤੀ ਕਦੇ ਵੀ ਕੌਂਮ ਦਾ ਜਥੇਦਾਰ ਨਹੀਂ ਹੋ ਸਕਦਾ- ਸਿੱਖ ਸੰਗਤ ਜੰਮੂ 

ਬਰਗਾੜੀ 15 ਸਤੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਜੱਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।ਗੁਰਦੁਆਰਾ ਸਟੇਟ ਬੋਰਡ ਜੱਮੂ ਕਸਮੀਰ ਦੇ ਸੀਨੀਅਰ ਮੈਬਰ ਭਾਈ ਬਲਦੇਵ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਂਮ 1947 ਵਿੱਚ ਅਪਣੇ ਹੱਕ ਲੈਣ ਤੋਂ ਖੁੰਝ ਗਈ, ਜਿਸ ਦਾ ਖਮਿਆਜਾ ਅੱਜ ਤੱਕ ਭੁਗਤ ਰਹੀ ਹੈ।

ਉਹਨਾਂ ਕਿਹਾ ਕਿ ਸਮੇ ਦੀਆਂ ਹਕੂਮਤਾਂ ਖਿਲਾਫ ਸਿੱਖ ਸੰਘਰਸ਼ ਗੁਰੂ ਕਾਲ ਤੋਂ ਹੀ ਚਲਦਾ ਆ ਰਿਹਾ ਹੈ, ਸਭ ਤੋ ਜਿਆਦਾ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਕੌਂਮ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹੋਦ ਵਿੱਚ ਆਈ ਇਹ ਪਾਰਟੀ ਨੂੰ ਸੁਆਰਥੀ ਲੀਡਰਾਂ ਨੇ ਦਿੱਲੀ ਅਤੇ ਆਰ ਐਸ ਐਸ ਦੇ ਹੱਥਾ ਵਿੱਚ ਵੇਚ ਦਿੱਤਾ।ਉਹਨਾਂ ਕਿਹਾ ਕਿ ਪਹਿਲਾਂ ਅਖੌਤੀ ਅਕਾਲੀ ਆਗੂਆਂ ਨੇ ਰਜੀਬ ਲੌਗੋਵਾਲ ਸਮਝੌਤਾ ਕੀਤਾ, ਉਸ ਤੋ ਬਾਅਦ ਸਿੱਖ ਦੁਸ਼ਮਣ ਤਾਕਤਾਂ ਨੇ ਮਜਬੂਤੀ ਨਾਲ ਸਿੱਖ ਸੰਸਥਾਵਾਂ ਤੇ ਕਬਜਾ ਕਰ ਲਿਆ ਹੈ, ਜਿਸ ਕਰਕੇ ਸਿੱਖੀ ਸਿਧਾਤਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ।ਉਹਨਾਂ ਕਿਹਾ ਕਿ ਜਿੱਥੇ ਅਖੌਤੀ ਜਥੇਦਾਰ ਗੁਰਬਚਨੇ ਨੇ ਵੀ ਕੌਮ ਨੂੰ ਜਲੀਲ ਕੀਤਾ, ਓਥੇ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਹਿੰਮਤ,ਹੌਸਲੇ ਅਤੇ ਦ੍ਰਿੜਤਾ ਨਾਲ ਜਿਸ ਤਰਾਂ ਕੌਮੀ ਸੰਘਰਸ਼ ਦੀ ਅਗਵਾਈ ਕੀਤੀ ਹੈ, ਉਸਨੇ ਦਰਸਾ ਦਿੱਤਾ ਹੈ ਕਿ ਭਾਈ ਮੰਡ ਹੀ ਕੌਂਮ ਦਾ ਜਥੇਦਾਰ ਹੋ ਸਕਦਾ ਹੈ, ਗੁਰਬਚਨੇ ਵਰਗਾ ਵਿਕਾਊ ਵਿਅਕਤੀ ਕਦੇ ਵੀ ਕੌਂਮ ਦਾ ਜਥੇਦਾਰ ਨਹੀ ਹੋ ਸਕਦਾ। ਉਹਨਾਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਮਾਨ ਇੱਕੋ ਇੱਕ ਅਜਿਹਾ ਸਿੱਖ ਆਗੂ ਹੈ ਜਿਸਨੇ 35 ਸਾਲਾਂ ਦੇ ਸੰਘਰਸ਼ੀ ਜੀਵਨ ਵਿੱਚ ਕਦੇ ਵੀ ਦਿੱਲੀ ਨਾਲ ਕੋਈ ਸਮਝੌਤਾ ਨਹੀ ਕੀਤਾ।ਭਾਈ ਤਰਲੋਚਨ ਸਿੰਘ ਜੱਮੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪੰਥ ਕਦੇ ਵੀ ਬਰਦਾਸਤ ਨਹੀ ਕਰੇਗਾ।

ਉਹਨਾਂ ਕਿਹਾ ਕਿ ਕਦੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚ ਕੇ ਕੌਮੀ ਆਗੂਆਂ ਦੀ ਅਣਖ ਨੂੰ ਵੰਗਾਰਿਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਸੀਸ ਤਲੀ ਤੇ ਰੱਖ ਕੇ ਲੜਿਆ ਸੀ, ਕਦੇ ਵੀਹਵੀਂ ਸਦੀ ਦੇ ਮਹਾਂਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖੀ ਸਿਧਾਤਾਂ ਦੀ ਰਾਖੀ ਕਰਦਿਆਂ ਆਪਾ ਕੁਰਬਾਨ ਕੀਤਾ ਸੀ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਕੌਮੀ ਜਰਨੈਲ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਲਾਕੇ ਕੌੰਮ ਨੂੰ ਜਗਾਇਆ ਹੈ, ਹੁਣ ਕੌਂਮ ਦਾ ਫਰਜ ਬਣਦਾ ਹੈ ਕਿ ਉਹ ਸਿਆਸੀ ਵਖਰੇਵਿਆਂ ਤੋ ਉੱਪਰ ਉੱਠ ਕੇ ਜਥੇਦਾਰ ਮੰਡ ਵੱਲੋਂ ਵਿੱਢੇ ਸੰਘਰਸ਼ ਵਿੱਚ ਕੁੱਦ ਪਵੇ ਤੇ ਸਰਕਾਰਾਂ ਦੇ ਨੱਕ ਵਿੱਚ ਦਮ ਕਰਕੇ ਇਨਸਾਫ ਲਵੇ।

ਇਸ ਤੋ ਉਪਰੰਤ ਆਈਆਂ ਸੰਗਤਾਂ ਦਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਧੰਨਵਾਦ ਕੀਤਾ।ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਢਾਡੀ ਕਾਬਲ ਸਿੰਘ , ਲੋਹੀਆਂ ਵਾਲੀਆਂ ਬੀਬੀਆਂ ਦਾ ਜਥਾ,ਰੌਸ਼ਨ ਸਿੰਘ ਰੌਸ਼ਨ,ਬੀਬੀ ਸਿਸਮਰਜੀਤ ਕੌਰ,ਢਾਡੀ ਚਮਕੌਰ ਸਿੰਘ ਭਾਈਰੂਪਾ ਬਗੀਚਾ ਸਿੰਘ ਭਾਈਰੂਪਾ,,,ਢਾਡੀ ਰਣਜੀਤ ਸਿੰਘ ਮੌੜ,ਦਰਸਨ ਸਿੰਘ ਦਲੇਰ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।ਰਾਗੀ ਬੀਬੀ ਪ੍ਰਕਾਸ਼ ਕੌਰ ਬਠਿੰਡਾ,ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ,ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਵੀ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ।

ਮੋਰਚੇ ਵਿੱਚ ਪੰਥ ਅਕਾਲੀ ਬੁੱਢਾ ਦਲ ਦੇ ਗਿਆਨੀ ਸ਼ਮਸੇਰ ਸਿੰਘ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ,ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਮੰਡ ਦੇ ਸਹੁਰਾ ਪਰਿਬਾਰ ਚੋ ਮਾਤਾ ਬਲਜੀਤ ਕੌਰ ਕੱਦੋਂ,ਰਣਜੀਤ ਸਿੰਘ ਵਾਂਦਰ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਸਾਬਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਮੱਖਣ ਸਿੰਘ ਨੰਗਲ,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਜਗਦੀਪ ਸਿੰਘ ਕੱਲਰ ਭੈਣੀ,ਬਾਬਾ ਪ੍ਰੇਮ ਸਿੰਘ ਜੀ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਦੇ  ਮੀਤ ਜਥੇਦਾਰ ਬਾਬਾ ਮਾਨ ਸਿੰਘ,ਬਾਬਾ ਦਿਆਲ ਸਿੰਘ ਮੁਖਤਿਆਰੇ ਆਮ, ਗਿਆਨੀ ਸਮਸ਼ੇਰ ਸਿੰਘ, ਜਰਨੈਲ ਸਿੰਘ ਜਿਲਾ ਜਥੇਦਾਰ ਦਰਸਨ ਸਿੰਘ ਨਿਆਮੀਵਾਲਾ,ਬਾਬਾ ਅਤਰ ਸਿੰਘ ਸੇਖਾ ਕਲਾਂ, ਫਤਿਹ ਸਿੰਘ ਕੋਟਕਪੂਰਾ,ਰਾਜਾ ਸਿੰਘ ਬਹਿਬਲ ਕਲਾਂ,ਮਲਕੀਤ ਸਿੰਘ ਭਾਈਰੂਪਾ, ਸੁੱਖਾ ਸਿੰਘ ਨਗਾਰਚੀ,ਦਵਿੰਦਰ ਸਿੰਘ ਬੈਲਜੀਅਮ,ਗੁਰਸੇਵਕ ਸਿੰਘ ਜਵਾਹਰਕੇ,,ਕਰਮਜੀਤ ਸਿੰਘ ਰਾਊਕੇ ਕਲਾਂ ,ਦਵਿੰਦਰ ਸਿੰਘ ਬੈਲਜੀਅਮ,ਹਰਜਿੰਦਰ ਸਿੰਘ ਰਾਣਾ ਮੈਂਬਰ ਜੰਮੂ, ਮਹਿੰਦਰ ਸਿੰਘ ਅਖਨੂਰ,ਜਸਪਾਲ ਸਿੰਘ ਮੰਗਲ,ਬਲਦੇਵ ਸਿੰਘ ਖੁੰਦਵਾਲੀ,ਸੁਰਜੀਤ ਸਿੰਘ ਸੈਕਟਰੀ,ਜੁਗਿੰਦਰ ਸਿੰਘ ਮੱਲਾਂਵਾਲਾ, ਜਸਵਿੰਦਰ ਸਿੰਘ ਗਾਦੜੀਵਾਲਾ,ਕਰਨੈਲ ਸਿੰਘ ਚਾਬੂ,ਜਸਵੀਰ ਸਿੰਘ ਮੱਲੇਵਾਲਾ,ਚਮਕੌਰ ਸਿੰਘ ਕੋਠੇ ਗਾਦੜੀਆਂ,ਦਵਿੰਦਰ ਸਿੰਘਚੁਰੀਆ, ਰਾਜਿੰਦਰ ਸਿੰਘ ਮਹਿੰਦਰ ਸਿੰਘ,ਗੁਰਸੇਵਕ ਸਿੰਘ ਅਕਲੀਆ,ਨਿਰਮਲਜੀਤ ਕੌਰ ਕੋਟਕਪੂਰਾ,ਬਾਬਾ ਬੂਟਾ ਸਿੰਘ ਬਹਿਬਲ,ਬਾਬਾ ਪਰਮਜੀਤ ਸਿੰਘ ਬਾਜਾਖਾਨਾ,ਚਰਨਜੀਤ ਸਿੰਘ ਬਿਗੜਵਾਲ,ਤੇਜਾ ਸਿੰਘ ਗ੍ਰੰਥੀ ਮਹਿਲ ਕਲਾਂ,ਸੁਰਜੀਤ ਸਿੰਘ ਗੁੰਮਟੀ,ਅਮਰੀਕ ਸਿੰਘ ਖਾਰਾ,ਜਥੇਦਾਰ ਰਛਪਾਲ ਸਿੰਘ ਟੱਬੀ,ਹਰਭਜਨ ਸਿੰਘ ਮਮਦੋਟ,ਜੁਗਿੰਦਰ ਸਿੰਘ, ਲਖਵਿੰਦਰ ਸਿੰਘ ਜੋਧਪੁਰ ਟਿੱਬੀ,ਸੁਖਜੀਤ ਸਿੰਘ ਮਖੂ,ਪੂਰਨ ਸਿੰਘ ਧੰਜੂ ਜੀਰਾ,ਬਾਬਾ ਵਿਰਸਾ ਸਿੰਘ,ਤੇਜਾ ਸਿੰਘ ਮਿੱਠੂ,ਸਰਪੰਚ ਦਰਸਨ ਸਿੰਘ ਗਿੱਲ ਮਾਣੂਕੇ,ਹਰਭਜਨ ਸਿੰਘ, ਫੌਜਾ ਸਿੰਘ ਕੋਠੇ ਗਾਦੜੀਵਾਲੇ,ਬਘੇਲ ਸਿੰਘ ਰੋੜੇਵਾਲਾ,ਪੂਰਨ ਸਿੰਘ ਬਸਤੀ ਕਬੋਆ,ਹਰਦੀਪ ਸਿੰਘ ਢੰਡੀ,ਜਸਵਿੰਦਰ ਸਿੰਘ ਸਾਹੋਕੇ,ਕੁਲਵੰਤ ਸਿੰਘ ਮਾਛੀਕੇ,,ਦਿਲਵਾਗ ਸਿੰਘ ਵਾਹਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,,ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਰਮਦਾਸ ਤਰਨਤਾਰਨ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਹਮੀਰਗੜ,ਕਪੂਰੇ, ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Sikhs
Protest
Bhai Dhian Singh Mand
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.