ਇਨਸਾਫ਼ ਮੋਰਚੇ ਦੀ ਤੁਲਨਾ ਸਿਆਸੀ ਰੈਲੀਆਂ, ਮੁਜ਼ਾਹਰਿਆਂ ਨਾਲ ਨਹੀਂ ਕੀਤੀ ਜਾ ਸਕਦੀ-ਜਥੇਦਾਰ ਮੰਡ

ਮੋਰਚੇ ਵਿੱਚ ਹੱਕ ਸੱਚ ਇਨਸਾਫ਼ ਦੀ ਗੱਲ ਕੀਤੀ ਜਾਂਦੀ ਹੈ, ਤੇ ਸਿਆਸੀ ਰੈਲੀਆਂ ਚ ਝੂਠ ਤੋਂ ਬਗੈਰ ਕੁੱਝ ਬੋਲਿਆ ਨਹੀਂ ਜਾਂਦਾ

ਬਰਗਾੜੀ 17 ਸਤੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਿਹਾ ਇਨਸਾਫ ਮੋਰਚਾ ਅੱਜ 110ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਮੋਰਚੇ ਵਿੱਚ ਆਏ ਦਿਨ ਧਾਰਮਿਕ, ਸਮਾਜਿਕ, ਅਤੇ ਰਾਜਨੀਤਕ ਪਾਰਟੀਆਂ ਤੋ ਇਲਾਵਾ ਵੱਖ ਵੱਖ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਦੀ ਸਮੂਲੀਅਤ ਮੋਰਚੇ ਦੀ ਚੜਦੀ ਕਲਾ ਦਾ ਪਰਤੀਕ ਹੈ।ਵਿਰੋਧੀਆਂ ਵੱਲੋਂ ਮੋਰਚੇ ਨੂੰ ਬਦਨਾਮ ਕਰਨ ਲਈ ਸਮੇ ਸਮੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਘੜੀਆਂ ਜਾ ਰਹੀਆਂ ਸਾਜਿਸ਼ਾਂ ਤੇ ਪ੍ਰਤਿਕਰਮ ਜਾਹਰ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸਿਆਸੀ ਲੋਕਾਂ ਦੀਆਂ ਰੈਲੀਆਂ ਮੁਜਾਹਰਿਆਂ ਨਾਲ ਮੋਰਚੇ ਦੀ ਤੁਲਨਾ ਨਹੀ ਕੀਤੀ ਜਾ ਸਕਦੀ ,ਕਿਉਕਿ ਇਹ ਮੋਰਚਾ ਪੂਰੀ ਤਰਾਂ ਸਾਂਤਮਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਸਮੇਤ ਤਿੰਨ ਮੰਗਾਂ ਦੀ ਪਰਾਪਤੀ ਖਾਤਰ ਲਾਇਆ ਗਿਆ ਹੈ, ਜਦੋ ਕਿ ਰੈਲੀਆਂ ਸੱਤਾ ਦੇ ਭੁੱਖੇ ਲੋਕ ਸੱਤਾ ਖੁੱਸ ਜਾਣ ਤੋ ਬਾਅਦ ਮੁੜ ਸੱਤਾ ਹਥਿਆਉਣ ਖਾਤਰ ਕਰਦੇ ਹਨ। ਅਜਿਹੇ ਸਿਆਸੀ ਇਕੱਠਾਂ,ਰੈਲੀਆਂ ਵਿੱਚ ਝੂਠ ਤੋ ਬਗੈਰ ਕੁੱਝ ਨਹੀ ਬੋਲਿਆ ਜਾਂਦਾ, ਦੂਜੇ ਪਾਸੇ ਮੋਰਚਾ ਲੱਗਾ ਹੀ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਹੈ, ਇਸ ਲਈ ਮੋਰਚੇ ਵਿੱਚ ਗੁਰੂ ਜਸ, ਕੀਰਤਨ, ਕਥਾ ਵਿਚਾਰਾਂ ਤੋ ਇਲਾਵਾ ਹੱਕ ਸੱਚ ਇਨਸਾਫ ਦੀ ਗੱਲ ਕੀਤੀ ਜਾਂਦੀ ਹੈ।

ਜਿਕਰਯੋਗ ਹੈ ਕਿ ਤਕਰੀਬਨ ਪੌਣੇ ਚਾਰ ਮਹੀਨਿਆਂ ਤੋ ਮੋਰਚਾ ਲਾਈ ਬੈਠੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਦੇ ਵੀ ਸਟੇਜ ਤੋ ਸੰਗਤਾਂ ਨੂੰ ਸੰਬੋਧਨ ਨਹੀ ਕੀਤਾ ਅਤੇ ਨਾ ਹੀ ਇੱਕ ਵੀ ਅਜਿਹਾ ਬਿਆਨ ਪ੍ਰੈਸ ਨੂੰ ਦਿੱਤਾ ਜਿਸ ਨਾਲ ਵਿਰੋਧੀਆਂ ਨੂੰ ਮੋਰਚੇ ਤੇ ਕੋਈ ਟਿੱਪਣੀ ਕਰਨ ਦਾ ਮੌਕਾ ਮਿਲ ਸਕੇ। ਉਹਨਾਂ ਦੀ ਹੁਣ ਤੱਕ ਮੋਰਚੇ ਦੀ ਸਫਲਤਾ ਦਾ ਰਾਜ ਵੀ ਇਹੋ ਹੈ ਕਿ ਉਹ ਤਿੰਨ ਮੰਗਾਂ ਤੋ ਸਿਵਾਏ ਹੋਰ ਨਾ ਹੀ ਕੋਈ ਫਾਲਤੂ ਗੱਲ ਕਰਦੇ ਹਨ ਅਤੇ ਨਾ ਹੀ ਕਿਸੇ ਦੇ ਵਿਰੋਧ ਵਿੱਚ ਬੋਲਦੇ ਹਨ। ਉਹਨਾਂ ਦਾ ਮੁੱਖ ਨਿਸਾਨਾ ਜਿੱਥੇ ਗੁਰੂ ਦੀ ਬੇਅਦਬੀ ਦੇ ਇਨਸਾਫ ਸਮੇਤ ਤਿੰਨ ਮੰਗਾਂ ਮਨਵਾਉਣ ਤੱਕ ਸੀਮਤ ਹੈ, ਓਥੇ ਜਥੇਦਾਰ ਮੰਡ ਖੱਖੜੀਆਂ ਕਰੇਲੇ ਹੋਈ ਕੌਂਮ ਨੂੰ ਬੜੀ ਸੂਝ ਬੂਝ,ਦੂਰਅੰਦੇਸੀ ਅਤੇ ਨਿਮਰਤਾ ਨਾਲ ਇੱਕ ਝੰਡੇ ਹੇਠ ਇਕੱਤਰ ਕਰਨ ਦਾ ਸਫਲ ਉਪਰਾਲਾ ਵੀ ਕਰ ਰਹੇ ਹਨ।

ਆਈਆਂ ਸੰਗਤਾਂ ਦਾ ਧੰਨਵਾਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਢਾਡੀ ਕਾਬਲ ਸਿੰਘ ,ਰੌਸ਼ਨ ਸਿੰਘ ਰੌਸ਼ਨ,ਬੀਬੀ ਸਿਸਮਰਜੀਤ ਕੌਰ,ਢਾਡੀ ਚਮਕੌਰ ਸਿੰਘ ਭਾਈਰੂਪਾ ਬਗੀਚਾ ਸਿੰਘ ਭਾਈਰੂਪਾ,,,ਢਾਡੀ ਰਣਜੀਤ ਸਿੰਘ ਮੌੜ,ਦਰਸਨ ਸਿੰਘ ਦਲੇਰ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ,ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਵੀ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਮੋਰਚੇ ਵਿੱਚ ਪੰਥ ਅਕਾਲੀ ਬੁੱਢਾ ਦਲ ਦੇ ਗਿਆਨੀ ਸ਼ਮਸੇਰ ਸਿੰਘ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ,ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਮੰਡ ਦੇ ਸਹੁਰਾ ਪਰਿਬਾਰ ਚੋ ਮਾਤਾ ਬਲਜੀਤ ਕੌਰ ਕੱਦੋਂ,ਰਣਜੀਤ ਸਿੰਘ ਵਾਂਦਰ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਾਬਾ ਪਰਦੀਪ ਸਿੰਘ ਚਾਂਦਪੁਰਾ,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਜਗਦੀਪ ਸਿੰਘ ਕੱਲਰ ਭੈਣੀ,ਬਾਬਾ ਪ੍ਰੇਮ ਸਿੰਘ ਜੀ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਦੇ  ਮੀਤ ਜਥੇਦਾਰ ਬਾਬਾ ਮਾਨ ਸਿੰਘ,ਬਾਬਾ ਦਿਆਲ ਸਿੰਘ ਮੁਖਤਿਆਰੇ ਆਮ, ਗਿਆਨੀ ਸਮਸ਼ੇਰ ਸਿੰਘ, ਜਰਨੈਲ ਸਿੰਘ ਜਿਲਾ ਜਥੇਦਾਰ ਦਰਸਨ ਸਿੰਘ ਨਿਆਮੀਵਾਲਾ,ਬਾਬਾ ਅਤਰ ਸਿੰਘ ਸੇਖਾ ਕਲਾਂ,ਫਤਿਹ ਸਿੰਘ ਕੋਟਕਪੂਰਾ,ਰਾਜਾ ਸਿੰਘ ਬਹਿਬਲ ਕਲਾਂ,ਮਲਕੀਤ ਸਿੰਘ ਭਾਈਰੂਪਾ, ਸੁੱਖਾ ਸਿੰਘ ਨਗਾਰਚੀ,ਦਵਿੰਦਰ ਸਿੰਘ ਬੈਲਜੀਅਮ,ਗੁਰਸੇਵਕ ਸਿੰਘ ਜਵਾਹਰਕੇ,,ਜਸਮੇਲ ਸਿੰਘ ਵਾਂਦਰ,ਕਰਮਜੀਤ ਸਿੰਘ ਰਾਊਕੇ ਕਲਾਂ ,ਦਵਿੰਦਰ ਸਿੰਘ ਬੈਲਜੀਅਮ,ਮਾਸਟਰ ਕਰਨੈਲ ਸਿੰਘ ਨਾਰੀਕੇ,ਗੁਰਨੈਬ ਸਿੰਘ ਰਾਮਪੁਰਾ,ਮਨਜਿੰਦਰ ਸਿੰਘ ਈਸੀ,ਸਰਬਜੀਤ ਸਿੰਘ ਅਲਾਲ,ਜਸਵੰਤ ਸਿੰਘ ਰਾਮਪੁਰਾ, ਨਰਿੰਦਰਪਾਲ ਸਿੰਘ ਕਾਲਾਬੂਲਾ,ਸੁਖਵਿੰਦਰ ਸਿੰਘ ਬਲਿਆਲ,ਸਿਕੰਦਰ ਸਿੰਘ ਜਲਾਣ,ਭਾਈ ਮੋਹਨ ਸਿੰਘ ਖਾਲਸਾ ਬੋਪਾਰਏ ਕਲਾਂ,ਗੁਰਸੇਵਕ ਸਿੰਘ ਅਕਲੀਆ,ਮੇਜਰ ਸਿੰਘ ਵਾਲੀਆ,ਤਰਸੇਮ ਸਿੰਘ ਖੋਖਰ,ਨਿਸ਼ਾਨ ਸਿੰਘ ਚੱਬਾ,ਸ਼ਹੀਦ ਭਾਈ ਜੋਗਾ ਸਿੰਘ ਚੱਬਾ ਦੇ ਚਾਚਾ ਭਾਈ ਹਰਨਾਮ ਸਿੰਘ ਚੱਬਾ,ਸੁਖਦੇਵ ਸਿੰਘ ਵਾਲੀਆਂ,ਜਸਵਿੰਦਰ ਸਿੰਘ ਸਾਹੋਕੇ,ਕੁਲਵੰਤ ਸਿੰਘ ਮਾਛੀਕੇ,,ਦਿਲਵਾਗ ਸਿੰਘ ਵਾਹਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,,ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਰਮਦਾਸ ਤਰਨਤਾਰਨ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਹਮੀਰਗੜ,ਕਪੂਰੇ, ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Sikhs
Bhai Dhian Singh Mand
Protest

Click to read E-Paper

Advertisement

International