ਨਵਾਜ਼ ਤੇ ਮਰੀਅਮ ਸਰੀਫ ਦੀ ਸਜ਼ਾ 'ਤੇ ਹਾਈ ਕੋਰਟ ਦੀ ਰੋਕ

ਇਸਲਾਮਾਬਾਦ 19 ਸਤੰਬਰ (ਏਜੰਸੀਆਂ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਸ਼ਰੀਫ ਸਮੇਤ ਉਨ੍ਹਾਂ ਦੀ ਲੜਕੀ ਮਰੀਅਮ ਨਵਾਜ਼ ਸ਼ਰੀਫ ਅਤੇ ਜਵਾਈ ਦੀ ਸਜ਼ਾ ਰੱਦ ਕਰ ਦਿੱਤੀ ਹੈ। ਏਵਨਫੀਲਡ ਪ੍ਰੋਪਰਟੀਜ਼ ਕੇਸ ਵਿੱਚ ਦੋਸ਼ੀ ਮੰਨਣ ਦੇ ਬਾਅਦ ਪਾਕਿਸਤਾਨ ਦੇ ਆਮ ਚੋਣ ਤੋਂ ਪਹਿਲਾਂ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੇਲ੍ਹ ਭੇਜਿਆ ਗਿਆ ਸੀ। ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੀ ਬੈਂਚ ਵਿੱਚ ਸ਼ਾਮਿਲ ਜਸਟਿਸ ਅਤਹਰ ਮਿਨਾਲਾਹ ਅਤੇ ਜਸਟਿਸ ਹਸਨ ਔਰੰਗਜੇਬ ਨੇ ਆਪਣੇ ਫੈਸਲੇ ਵਿੱਚ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਕੋਰਟ ਨੇ ਕ੍ਰਾਸ ਪ੍ਰਸ਼ਨ ਦੇ ਬਾਅਦ ਇਸ ਮਸਲੇ ਉੱਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੱਸ ਦਈਏ ਕਿ ਏਵਨਫੀਲਡ ਪ੍ਰਾਪਰਟੀਜ਼ ਕੇਸ ਵਿੱਚ ਜਵਾਬਦੇਹੀ ਅਦਾਲਤ ਨੇ ਬੀਤੇ 6 ਜੁਲਾਈ ਨੂੰ ਨਵਾਜ਼ ਸ਼ਰੀਫ, ਮਰੀਅਮ ਨਵਾਜ਼ ਸ਼ਰੀਫ ਅਤੇ ਮਰੀਅਮ ਦੇ ਪਤੀ ਕੈਪਟਨ ਸਫਦਰ ਨੂੰ ਦੋਸ਼ੀ ਪਾਇਆ ਸੀ। ਨਵਾਜ਼ ਸ਼ਰੀਫ ਪਰਿਵਾਰ ਤੇ ਲੰਦਨ ਵਿੱਚ 4 ਲਗਜ਼ਰੀ ਫਲੈਟ ਦੇ ਮਾਲਿਕਾਨਾ ਹੱਕ ਦਾ ਇਲਜ਼ਾਮ ਹੈ।

ਪਾਕਿਸਤਾਨ ਵਿੱਚ ਆਮ ਚੋਣ ਤੋਂ ਠੀਕ ਪਹਿਲਾਂ ਨਵਾਜ਼ ਸਰੀਫ ਨੇ ਆਤਮ ਸਮਰਪਣ ਕੀਤਾ ਸੀ, ਜਿਸਦੇ ਬਾਅਦ ਤੋਂ ਉਹ ਰਾਵਲਪਿੰਡੀ ਦੀ ਜੇਲ੍ਹ ਵਿੱਚ ਬੰਦ ਹੈ। ਨਵਾਜ਼ ਸਰੀਫ ਨੂੰ 10, ਮਰੀਅਮ ਨਵਾਜ਼ ਨੂੰ 7 ਅਤੇ ਕੈਪਟਨ ਸਫਦਰ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਇਸਲਾਮਾਬਾਦ ਹਾਈ ਕੋਰਟ ਨੇ ਇਸ ਸਜ਼ਾ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੂਮ ਨਵਾਜ਼ ਦਾ ਲੰਡਨ ਵਿਖੇ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਕੁਲਸੂਮ ਨਵਾਜ਼ ਦਾ ਇਲਾਜ ਲੰਡਨ 'ਚ ਚੱਲ ਰਿਹਾ ਸੀ। ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਨਵਾਜ ਸ਼ਰੀਫ, ਉਨ੍ਹਾਂ ਦੀ ਧੀ ਮਰਿਅਮ ਨਵਾਜ ਅਤੇ ਜਵਾਈ ਕੈਪਟਨ ਸਫਦਰ ਨੂੰ ਕੁਲਸੂਮ ਨਵਾਜ਼ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਦਿੱਤਾ ਗਿਆ ਸੀ। ਕੁਲਸੂਮ ਨਵਾਜ਼ ਦਾ ਅੰਤਿਮ ਸਸਕਾਰ ਲਾਹੌਰ ਵਿੱਚ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਉਹ ਕੁੱਝ ਨਿਯਮਾਂ ਦਾ ਪਾਲਣ ਵੀ ਕਰਦੇ ਨਜ਼ਰ ਆਏ। ਦੱਸ ਦੇਈਏ ਕਿ 68 ਸਾਲ ਦੀ ਕੁਲਸੂਮ ਨਵਾਜ਼ ਪਿਛਲੇ ਕਾਫ਼ੀ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੀ ਸੀ।

Unusual
pakistan
Nawaz Sharif
High Court

Click to read E-Paper

Advertisement

International