ਤਿੰਨ ਤਲਾਕ 'ਤੇ ਆਰਡੀਨੈੱਸ ਨੂੰ ਮਨਜ਼ੂਰੀ

ਨਵੀਂ ਦਿੱਲੀ 19 ਸਤੰਬਰ (ਏਜੰਸੀਆਂ):  ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਆਜ਼ਾਦ ਕਰਨ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਅੱਜ ਕੇਂਦਰੀ ਕੈਬਨਿਟ ਬੈਠਕ ਵਿੱਚ ਤਿੰਨ ਤਲਾਕ 'ਤੇ ਆਰਡੀਨੈੱਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਤਿੰਨ ਤਲਾਕ ਬਿੱਲ ਲੋਕ ਸਭਾ ਤੋਂ ਤਾਂ ਪਾਸ ਹੋ ਚੁੱਕਾ ਹੈ ਪਰ ਵਿਧਾਨ ਸਭਾ ਵਿੱਚ ਲੰਬਿਤ ਹੈ। ਸੰਸਦ ਤੋਂ ਬਿੱਲ ਪਾਸ ਹੋਣ ਤੋਂ ਪਹਿਲਾਂ 6 ਮਹੀਨਿਆਂ ਤਕ ਆਰਡੀਨੈੱਸ ਪ੍ਰਭਾਵੀ ਹੋਏਗਾ। ਜ਼ਿਕਰਯੋਗ ਹੈ ਕਿ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਆਖ਼ਰੀ ਦਿਨ ਜੋ ਬਿੱਲ ਆਇਆ ਸੀ, ਉਸ ਨੂੰ ਹੀ ਆਰਡੀਨੈੱਸ ਜ਼ਰੀਏ ਕਾਨੂੰਨ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ ਵੀ ਸਰਕਾਰ ਤਿੰਨ ਤਲਾਕ 'ਤੇ ਆਰਡੀਨੈੱਸ ਹੀ ਲਿਆਈ ਸੀ ਜਿਸ ਨੂੰ ਲੋਕ ਸਭਾ ਵਿੱਚ ਤਾਂ ਪਾਸ ਕਰ ਦਿੱਤਾ ਗਿਆ ਸੀ ਪਰ ਵਿਧਾਨ ਸਭਾ ਵਿੱਚ ਆ ਕੇ ਇਹ ਮਾਮਲਾ ਲਟਕ ਗਿਆ ਸੀ। ਮੋਦੀ ਸਰਕਾਰ ਦੇ ਇਸ ਫੈਸਲੇ ਸਬੰਧੀ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਮੁਸਲਮਾਨਾਂ ਦੇ ਨਿਆਂ ਦਾ ਮੁੱਦਾ ਬਣਾਉਣ ਦੀ ਬਜਾਏ ਇਸ ਨੂੰ ਸਿਆਸੀ ਮੁੱਦਾ ਬਣਾ ਰਹੀ ਹੈ।

Triple Talaq
Center Government

Click to read E-Paper

Advertisement

International