ਕੋਟਕਪੁਰਾ ਪੁਲਿਸ ਨੇ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀਆਂ ਦਾ ਅਚਾਨਕ ਅਦਾਲਤ ਤੋਂ ਮੰਗਿਆ ਰਿਮਾਂਡ

ਕੋਟਕਪੂਰਾ/ ਫ਼ਰੀਦਕੋਟ, 28 ਸਤੰਬਰ (ਗੁਰਪ੍ਰੀਤ ਸਿੰਘ ਔਲਖ, ਰਮੇਸ਼ ਸਿੰਘ ਦੇਵੀਵਾਲਾ)-ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਤਹਿਤ ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਗਠਿਤ ਕੀਤੀ ਗਈ ਐਸ.ਆਈ.ਆਈ ਟੀਮ ਵੱਲੋਂ ਫ਼ਰੀਦਕੋਟ ਜ਼ਿਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਡੱਗੋ ਰੋਮਾਣਾ ਅਤੇ ਸੁਖਵਿੰਦਰ ਸਿੰਘ ਸ਼ਨੀ ਕੋਟਕਪੂਰਾ  ਨੂੰ ਕਾਬੂ ਕੀਤਾ ਸੀ। ਇਸ ਸਬੰਧੀ ਮਹਿੰਦਰਪਾਲ ਬਿੱਟੂ ਦੀ ਨਿਸ਼ਾਨਦੇਹੀ 'ਤੇ ਟੀਮ ਵੱਲੋਂ ਉਸ ਦੇ ਘਰੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਟੋਰ ਚੋਂ ਸਾਖੀ ਬਰਾਮਦ ਕੀਤੀ ਸੀ ਅਤੇ ਸ਼ਨੀ ਦੇ ਘਰ ਤੋਂ ਕਾਰਤੂਸ ਬਰਾਮਦ ਕੀਤੇ ਸਨ ਅਤੇ ਸ਼ਕਤੀ ਸਿੰਘ ਨੇ ਧਾਰਮਿਕ ਗ੍ਰੰਥ ਦੇ ਪਵਿੱਤਰ ਅੰਗ ਖਿਲਾਰੇ ਸਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਉਕਤ ਕਥਿਤ ਦੋਸ਼ੀਆਂ ਵਿਰੁੱਧ ਧਾਰਾ 295 ਏ ਧਾਰਮਿਕ ਗੰ੍ਰਥਾਂ ਦੀ ਬੇਅਦਬੀ ਕਾਰਨ ਅਤੇ 27,54,59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 89/2018 ਦਰਜ ਕੀਤਾ ਸੀ।

ਥਾਣਾ ਸਿਟੀ ਕੋਟਕਪੂਰਾ ਵੱਲੋਂ ਉਕਤ ਦੋਸ਼ੀਆਂ ਤੋਂ ਹੋਰ ਪੁੱਛ ਪੜਤਾਲ ਕਰਨ ਲਈ ਮਾਨਯੋਗ ਅਦਾਲਤ ਜੱਜ ਏਕਤਾ ਉੱਪਲ ਸੀ.ਜੀ.ਐਮ ਤੋਂ ਰਿਮਾਂਡ ਮੰਗਿਆ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਇੰਨ੍ਹਾਂ ਕਥਿਤ ਦੋਸ਼ੀਆਂ ਦਾ 30 ਸਤੰਬਰ ਦਾਰਿਮਾਂਡ ਮਨਜ਼ੂਰ ਕਰ ਲਿਆ ਸੀ। ਪ੍ਰੰਤੂ ਪੰਜਾਬ ਦੇ  ਮਾਨਯੋਗ ਰਾਜਪਾਲ ਸ਼੍ਰੀ ਵੀ.ਪੀ ਬਦਨੌਰ ਦੀ ਅੱਜ ਫ਼ਰੀਦਕੋਟ ਵਿਖੇ ਆਮਦ ਹੋਣ ਕਾਰਨ ਪੁਲਿਸ ਨੂੰ ਰਿਮਾਂਡ ਨੂੰ ਕੈਂਸਲ ਕਰਨਾ ਪਿਆ। ਇਸ ਸਬੰਧੀ ਥਾਣਾ ਸਿਟੀ ਮੁਖੀ ਖੇਮ ਚੰਦ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਕਤੂਬਰ ਨੂੰ ਉਕਤ ਕਥਿਤ ਦੋਸ਼ੀਆਂਦੇ ਰਿਮਾਂਡ ਲਈ ਮਾਨਯੋਗ ਅਦਾਲਤ ਵਿਚ ਦੁਬਾਰਾ ਫਿਰ ਕੱਲ ਨੂੰ ਅਰਜ਼ੀ ਦਾਇਰ ਕਰਨਗੇ। ਦੱਸਣਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਚੋਂ ਇਹ ਕਥਿਤ ਦੋਸ਼ੀ ਨਾਭਾ ਜੇਲ ਵਿਚ ਨਜ਼ਰਬੰਦ ਹਨ। ਇਸ ਸਬੰਧੀ ਇਨਸਾਫ਼ ਮੋਰਚੇ ਬਰਗਾੜੀ ਬੈਠੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਕਤ ਕਥਿਤ ਦੋਸ਼ੀਆਂ ਤੋਂ ਸਖਤੀ ਨਾਲ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਬੇਅਦਬੀ ਕਾਂਡ ਕਰਾਉਣ ਵਾਲੇ ਦੋਸ਼ੀਆਂ ਤੱਕ ਪੁੱਜਿਆ ਜਾ ਸਕੇ। 

Unusual
Beadbi
Dera Sacha Sauda
Punjab Police
High Court

International