ਬਾਮਸੇਫ਼ ਮਾਨਸਿਕ ਅਤੇ ਸਰੀਰਕ ਤੌਰ ਤੇ ਮੋਰਚੇ ਨਾਲ ਹੈ

97 ਫ਼ੀਸਦੀ ਬ੍ਰਾਹਮਣ ਦੇ ਕਬਜ਼ੇ ਹੇਠਲਾ ਭਾਰਤੀ ਮੀਡੀਆ ਬਰਗਾੜੀ ਮੋਰਚੇ ਲਈ ਇੱਕ ਲਾਈਨ ਦੀ ਥਾਂ ਵੀ ਨਹੀ ਦੇ ਰਿਹਾ: ਬਾਮਨ ਮੇਸ਼ਰਾਮ 

ਬਰਗਾੜੀ 10 ਅਕਤੂਬਰ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 132ਵੇਂ ਦਿਨ ਮੋਰਚੇ ਦੀ ਸਟੇਜ ਤੋ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਬਾਮਨ ਮੇਸ਼ਰਾਮ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਭਾਰਤ ਦੇ ਵੱਖ ਵੱਖ ਖਿੱਤਿਆਂ ਦੇ ਗੁਰੂਆਂ, ਪੀਰਾਂ, ਭਗਤਾਂ ਦੀ ਬਾਣੀ ਦਰਜ ਹੈ, ਜਿਸ ਕਰਕੇ ਭਾਰਤ ਦੇ ਮੂਲ ਨਿਵਾਸੀ ਭਾਈਚਾਰੇ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਭ ਧਰਮਾਂ ਮਜਹਬਾਂ ਦਾ ਸਾਂਝਾ ਹੈ,ਇਸ ਲਈ ਭਾਰਤ ਦੇ 31 ਸੂਬਿਆਂ ਵਿੱਚ ਚੱਲ ਰਹੀ ਸਾਡੀ ਪਰਿਵਰਤਨ ਯਾਤਰਾ ਵਿੱਚ ਅਸੀ ਗੁਰੂ ਗਰੰਥ ਸਾਹਿਬ ਜੀ ਦੇ ਇਨਸਾਫ ਲਈ ਲੱਗੇ  ਬਰਗਾੜੀ ਮੋਰਚੇ ਦੀ ਗੱਲ ਠੋਕ ਵਜਾਕੇ ਕਰਦੇ ਹਾਂ।ਬਾਮਨ ਮੇਸ਼ਰਾਮ ਨੇ ਕਿਹਾ ਕਿ ਅਸੀ ਿਸਰਫ ਕਹਿਣ ਨੂੰ ਜਾ ਖਾਨਾਪੂਰਤੀ ਲ?ੀ ਹੀ ਨਹੀ ਸਗੋਂ ਮਾਨਸਿਕ ਅਤੇ ਸਰੀਰਕ ਤੌਰ ਤੇ ਮੋਰਚੇ ਦੇ ਨਾਲ ਹਾਂ।ਉਹਨਾਂ ਕਿਹਾ ਕਿ ਸਾਡਾ ਇਹ ਵੀ ਮੰਨਣਾ ਹੈ ਕਿ ਇਹ ਲੜਾਈ ਇਕੱਲੇ ਸਿੱਖਾਂ ਦੀ ਨਹੀ ਸਗੋਂ ਦੇਸ਼ ਦੇ ਸਮੁੱਚੇ ਦਲਿਤਾਂ ਮੂਲ ਨਿਵਾਸੀਆਂ ਦੀ ਸਾਂਝੀ ਲੜਾਈ ਹੈ, ਇਸ ਲਈ ਇਹ ਲੜਾਈ ਇਕੱਲੇ ਪੰਜਾਬ ਵਿੱਚ ਨਹੀ ਸਗੋਂ ਪੂਰੇ ਦੇਸ਼ ਵਿੱਚ ਮਿਲਕੇ ਲੜਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਭਾਰਤ ਵਿੱਚ ਅਜਾਦੀ ਸਿਰਫ ਬ੍ਰਾਂਹਮਣ ਨੂੰ ਮਿਲੀ ਹੈ,ਇਸ ਕਰਕੇ ਉਹ ਚਾਰੇ ਥੰਮਾਂ ਤੇ ਕਾਬਜ ਹੈ,ਜਿਸਤਰਾਂ ਨਿਆਂ ਪਾਲਿਕਾ ਦੀ ਗੱਲ ਕਰੀਏ,ਤਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ 97 ਫੀਸਦੀ ਬ੍ਰਾਂਹਮਣ,ਕਾਰਜ ਪਾਲਿਕਾ ਦੀ ਗੱਲ ਹੋਵੇ ਤਾਂ,ਦੇਸ਼ ਦੀ ਸਮੁੱਚੀ ਅਫਸਰਸ਼ਾਹੀ ਵਿੱਚ 70 ਫੀਸਦੀ, ਬ੍ਰਾਂਹਮਣ,ਅਤੇ ਬਾਕੀ ਵਚਦੇ 20 ਫੀਸਦੀ ਵੀ ਬ੍ਰਾਂਹਮਣ ਦੀ ਖੁਸ਼ੀ ਲਈ ਕੰਮ ਕਰਦੇ ਹਨ,ਭਾਵ 100 ਫੀਸਦੀ ਕਬਜਾ ਬਰਾਂਹਮਣਾਂ ਦਾ,ਤੀਜੀ ਵਿਧਾਨ ਪਾਲਕਾ ਵਿੱਚ ਵੀ ਸਮੁੱਚੇ ਰੂਪ ਵਿੱਚ ਬ੍ਰਾਂਹਮਣ ਕਾਬਜ ਅਤੇ ਚੌਥੇ  ਮਜਬੂਤ ਥੰਮ ਪ੍ਰੈਸ ਹੈ, ਜਿਸ ਤੇ 97 ਫੀਸਦੀ ਬ੍ਰਾਂਹਮਣ ਦਾ ਕਬਜਾ ਹੈ, ਇਹੋ ਕਾਰਨ ਹੈ ਕਿ ਤੁਹਾਡੇ ਮੋਰਚੇ ਨੂੰ ਭਾਰਤੀ ਮੀਡੀਆ ਇੱਕ ਲਾਈਨ ਲਈ ਵੀ ਜਗਾਹ ਨਹੀ ਦੇ ਰਿਹਾ।

ਉਹਨਾਂ ਕਿਹਾ ਕਿ ਦੇਸ਼ ਦੇ 31 ਰਾਜਾਂ ਚੋ ਕਿਸੇ ਰਾਜ ਵਿੱਚ ਕੋਈ ਖੁਸ਼ ਨਹੀ ਹੈ,ਕਿਉਕਿ ਇੱਥੇ ਲੋਕਤੰਤਰ ਨਹੀ ਬ੍ਰਾਂਹਮਣਤੰਤਰ ਹੈ।ਉਹਨਾਂ ਕਿਹਾ ਕਿ 1947 ਵਿੱਚ ਦੇਸ਼ ਅਜਾਦ ਨਹੀ ਹੋਇਆ ਸਗੋ ਬ੍ਰਾਂਹਮਣ ਨੇ ਅੰਗਰੇਜਾਂ ਤੋ ਦੇਸ਼ ਦਾ ਕਬਜਾ ਲੈ ਲਿਆ ਹੈ।1885 ਵਿੱਚ ਬ੍ਰਾਂਹਮਣ ਨੇ ਕਾਂਗਰਸ ਪਾਰਟੀ ਬਣਾਈ ਅਤੇ ਫਿਰ ਆਰ ਐਸ ਐਸ ਨੇ ਜਨਸੰਘ ਬਣਾਈ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ,ਭਾਵ ਕਿ ਦੇਸ਼ ਦੀਆਂ ਦੋਨੋ ਹੀ ਮੁੱਖ ਰਾਜਸ਼ੀ ਪਾਰਟੀਆਂ ਬ੍ਰਾਂਹਮਣਾਂ ਦੀਆਂ ਹਨ, ਫਿਰ ਦੇਸ ਦੇ ਮੂਲ ਨਿਵਾਸੀ,ਦਲਿਤ,ਸਿੱਖ ਅਤੇ ਹੋਰ ਘੱਟ ਗਿਣਤੀਆਂ ਨੂੰ ਉਹ ਲੋਕ ਅਜਾਦੀ ਕਿਵੇਂ ਦੇ ਸਕਦੇ ਹਨ, ਜਿਹੜੇ ਦੋ ਹਜਾਰ ਸਾਲਾਂ ਤੋ ਦਲਿਤਾਂ ਤੇ ਜੁਲਮ ਕਰਦੇ ਆ ਰਹੇ ਹਨ।ਸਟੇਜ ਦੀ ਸੁਰੂਆਤ ਭਾਈ ਜਤਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ, ਭਾਈ ਗੁਰਵਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ ਦੇ ਰਾਗੀ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਆਈਆਂ ਸੰਗਤਾਂ ਦਾ ਧੰਨਵਾਦ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।ਸਟੇਜ ਦੀ ਜੁੰਮੇਵਾਰੀ ਰਣਜੀਤ ਸਿੰਘ ਵਾਂਦਰ, ਅਤੇ ਜਗਦੀਪ ਸਿੰਘ ਭੁੱਲਰ ਨੇ ਬਾਖੁਬੀ ਨਿਭਾਈ।ਢਾਡੀ ਦਰਬਾਰ ਵਿੱਚ ਦਰਸਨ ਸਿੰਘ ਦਲੇਰ,ਰੌਸ਼ਨ ਸਿੰਘ ਰੌਸ਼ਨ ਬੱਧਨੀ ਕਲਾਂ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।

ਮੋਰਚੇ ਵਿੱਚ ਦਲ ਖਾਲਸਾ ਦੇ ਮੁਖੀ ਭਾਈ ਹਰਪਾਲ ਸਿੰਘ ਚੀਮਾ,ਵੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ,ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ (ਅ)  ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਰਣਜੀਤ ਸਿੰਘ ਸੰਘੇੜਾ,ਜਸਵੀਰ ਸਿੰਘ ਖੰਡੂਰ,ਗੁਰਸੇਵ ਸਿੰਘ ਹਰਪਾਲਪੁਰ,ਸੀਨੀਅਰ ਪੱਤਰਕਾਰ ਅਤੇ ਸਿੱਖ ਚਿੰਤਕ ਬਲਵਿੰਦਰਪਾਲ ਸਿੰਘ,ਗੁਰਬਚਨ ਸਿੰਘ ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਲਕਰਨ ਸਿੰਘ ਮੰਡ,,ਮਨਜਿੰਦਰ ਸਿੰਘ ਕਾਕਾ ਮੰਡ,ਗੁਰਸੇਵਕ ਸਿੰਘ ਭਾਣਾ,ਬਾਬਾ ਹਰਮੇਲ ਸਿੰਘ ਨਾਨਕ ਕੁਟੀਆ,ਹਰਪ੍ਰੀਤ ਸਿੰਘ ਲੁਧਿਆਣਾ,ਅਸ਼ੋਕ ਚੁੱਘ,ਤਰਸੇਮ ਸਿੰਘ,ਦਰਸਨ ਸਿੰਘ ਮੰਡੇਰ, ਗੁਰਤੇਜ ਸਿੰਘ ਅਸਪਾਲ ਕਲਾਂ,ਸੁਖਬੀਰ ਸਿੰਘ ਕੰਧੋਲਾ,ਗੁਰਜੰਟ ਸਿੰਘ ਰੋੜੀ,ਭਲਵਾਨ ਸਿੰਘ ਮੋਰਿੰਡਾ,ਅਮਰੀਕ ਸਿੰਘ ਬਲੋਵਾਲ,ਜਸਮਿੰਦਰ ਸਿੰਘ ਵਾਂਦਰ,ਕਰਮਜੀਤ ਸਿੰਘ ਰਾਊਕੇ ਕਲਾਂ,ਜਲਵਿੰਦਰ ਸਿੰਘ ਭਕਨਾ,ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਸਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਬੀਬੀ ਦੇਵ ਕੌਰ ਅਕਲੀਆ ਬੇਅੰਤ ਸਿੰਘ ਅਕਲੀਆ, ਬੀਬੀ ਅਮਨ ਕੌਰ ਅਕਲੀਆ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Bhai Dhian Singh Mand
Sikhs

International