ਓਨਟਾਰੀਓ ਸੂਬੇ ਚ ਸਿੱਖ ਹੁਣ ਦਸਤਾਰ ਸਜਾ ਕੇ ਚਲਾ ਸਕਣਗੇ ਮੋਟਰਬਾਈਕ

ਟਰਾਂਟੋ  11 ਅਕਤੂਬਰ (ਏਜੰਸੀਆਂ): ਬੀਤੀ ਸਵੇਰ ਓਨਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਬਰੈਂਮਪਟਨ ਦੇ ਮਿਲੈਨੀਅਮ ਗਾਰਡਨ ਬੈਂਕੁਟ ਸੈਂਟਰ ਚ ਕੀਤੀ ਇਕ ਵਿਸ਼ੇਸ਼ ਰੈਲੀ ਦੌਰਾਨ ਬੀਤੀਆਂ ਪ੍ਰੋਵੈਨਸ਼ਨਲ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਕੀਤੇ ਵਾਅਦੇ ਕਿ ਜੇ ਉਹ ਅਗਲੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਦਸਤਾਰ ਸਜਾ ਕੇ ?ਨਟਾਰੀਓ ਦੀਆਂ ਸੜਕਾਂ ਤੇ ਦਸਤਾਰ ਸਜਾ ਸਿੱਖਾਂ ਨੂੰ ਮੋਟਰ ਸਾਈਕਲ ਚਲਾਉਣ ਦੀ ਇਜ਼ਾਜ਼ਤ ਦਿੱਤੀ ਜਾਏਗੀ ਤੇ ਮੋਹਰ ਲਾ ਦਿੱਤੀ। ਸਿੱਖ ਮੋਟਰ ਸਾਈਕਲਿਸਟ ਦੇ ਜੁੜੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡੱਗ ਫੋਰਡ ਨੇ ਕਿਹਾ ਕਿ ਸਿੱਖਾਂ ਦੀ ਇਸ ਚਿਰਾਂ ਤੋਂ ਲਟਕਦੀ ਮੰਗ ਨੂੰ ਸਰਕਾਰ ਵੱਲੋਂ ਪਰਵਾਨਗੀ ਦੇ ਦਿੱਤੀ ਗਈ ਹੈ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਓਨਟਾਰੀਓ ਸੂਬੇ ਦੀਆਂ ਸੜਕਾਂ ਤੇ ਸਾਡੇ ਨਾਗਰਿਕਾਂ ਦੀ ਸੇਫਟੀ ਸਾਡੀ ਪਹਿਲੀ ਤਜਰੀਹ ਰਹੇਗੀ ਇਸ ਦੇ ਨਾਲ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਂਵਾਂ ਦਾ ਖਿਆਲ ਰੱਖਣਾਂ ਵੀ ਸਾਡਾ ਕੰਮ ਹੈ।

ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਸਿੱਖਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਪਿਛਲੇ ਹਫਤੇ ਪ੍ਰਭਮੀਤ ਸਿੰਘ ਸਰਕਾਰੀਆ ਟੋਰੀ ਐਮ ਪੀ ਪੀ ਵੱਲੋਂ ਸੂਬੇ ਦੀ ਅਸੈਂਬਲੀ ਵਿੱਚ ਇਸੇ ਸਬੰਧੀ ਹਾਈਵੇ ਟਰੈਫਿਕ ਐਕਟ ਵਿੱਚ ਸੋਧ ਕਰਕੇ ਸਿੱਖਾਂ ਨੂੰ ਦਸਤਾਰ ਸਜਾ ਕੇ ਬਿਨਾਂ ਹੈਲਮਟ ਪਹਿਨਿਆਂ ਮੋਟਰ ਸਾਈਕਲ ਚਲਾਉਣ ਲਈ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਨੂੰ 18 ਅਕਤੂਬਰ ਨੂੰ ਉਹਨਾਂ ਦੀ ਬਹੁ ਗਿਣਤੀ ਸਰਕਾਰ ਵੱਲੋਂ ਪਾਸ ਕੀਤਾ ਜਾਵੇਗਾ। ਚੇਤੇ ਰਹੇ ਇਸ ਬਿੱਲ ਦੀ ਪਹਿਲੀ ਰੀਡਿੰਗ ਉਸੇ ਦਿਨ ਹੋਵੇਗੀ ਅਤੇ ਉਸੇ ਦਿਨ ਹੀ ਪਾਸ ਹੋ ਜਾਵੇਗਾ। ਇਸ ਮੌਕੇ ਪ੍ਰਭਮੀਤ ਸਿੰਘ ਸਰਕਾਰੀਆ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ?ਨਟਾਰੀਓ ਸੂਬੇ ਚ ਬਿਨਾਂ ਹੈਲਮਿਟ ਤੋਂ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਦੀ ਇਜ਼ਾਜ਼ਤ ਦੇਣ ਵਾਲਾ ਕੈਨੇਡਾ ਦਾ ਓਨਟਾਰੀਓ ਚੌਥਾ ਸੂਬਾ ਬਣ ਜਾਵੇਗਾ ਜਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਦੀ ਕਦਰ ਕਰਦਿਆਂ ਅਜਿਹਾ ਕਦਮ ਚੁੱਕਿਆ ਗਿਆ ਹੈ।

ਕੈਨੇਡਾ ਦੇ ਬਰਿਟਿਸ਼ ਕੋਲੰਬੀਆਂ, ਅਲਬਰਟਾ, ਮੋਨੀਟੋਬਾ ਸੂਬਿਆਂ ਅਤੇ ਇੰਗਲੈਂਡ ਸਮੇਤ ਦਸਤਾਰ ਸਜਾ ਕੇ ਬਿਨਾਂ ਹੈਲਮਿਟ ਤੋਂ ਮੋਟਰ ਸਾਈਕਲ ਚਲਾਉਣ ਦੀ ਪਹਿਲਾਂ ਹੀ ਇਜ਼ਾਜ਼ਤ ਹੈ। ਸਿੱਖ ਮੋਟਰ ਸਾਈਕਲ ਕਲੱਬ ਦੇ ਕਰਤਾ ਧਰਤਾ ਇੰਦਰਜੀਤ ਸਿੰਘ ਜਗਰਾਉਂ ਨੇ ਪ੍ਰੀਮੀਅਰ ਡੱਗ ਫੋਰਡ ਦਾ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਨੂੰ 18 ਤਾਰੀਖ ਨੂੰ ਅਸੈਂਬਲੀ ਚ ਮਾਨਤਾ ਦੇਣ ਸਮੇਂ ਵੱਡੀ ਗਿਣਤੀ ਚ ਸੂਬੇ ਦੀ ਅਸੈਂਬਲੀ (ਕੂਈਨਜ਼ ਪਾਰਕ) ਪੁੱਜਣ ਲਈ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਬੱਸਾਂ ਚਲਾਈਆਂ ਜਾਣਗੀਆਂ ।

Unusual
Sikhs
Canada
Drivers

Click to read E-Paper

Advertisement

International