ਮੁਸਲਮ ਭਾਈਚਾਰਾ ਇਨਸਾਫ਼ ਦੀ ਲੜਾਈ ਵਿੱਚ ਡਟ ਕੇ ਸਾਥ ਦੇਵੇਗਾ-ਮੁਸਲਮ ਸੰਘਰਸ਼ ਕਮੇਟੀ

ਨੌਜਵਾਨ ਪਿੰਡਾਂ ਵਿੱਚ ਬਨਾਉਣ 21 ਮੈਂਬਰੀ ਇਨਸਾਫ਼ ਕਮੇਟੀਆਂ: ਜਥੇ. ਦਾਦੂਵਾਲ

ਬਰਗਾੜੀ 17 ਅਕਤੂਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/  ਰਮੇਸ਼ ਸਿੰਘ ਦੇਵੀਵਾਲਾ/ ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਮੰਗਾਂ ਦੀ ਪੂਰਨ ਪਰਾਪਤੀ ਲਈ ਦ੍ਰਿੜ ਸੰਕਲਪ ਚੱਲ ਰਿਹਾ ਇਨਸਾਫ ਮੋਰਚਾ ਪੁਰ ਅਮਨ ਤੇ ਸਾਂਤੀਪੂਰਨ ਢੰਗ ਨਾਲ  139 ਦਿਨ ਪਾਰ ਕਰ ਚੁੱਕਾ ਹੈ।ਮੋਰਚੇ ਵਿੱਚ ਮੁਸਲਿਮ ਸੰਘਰਸ਼ ਕਮੇਟੀ ਆਹਿਮਦਗੜ ਦੇ ਵਫਦ ਨੇ ਮੁਸਲਿਮ ਆਗੂ ਜਨਾਬ ਹਾਸ਼ਮ ਸੂਫ਼ੀ ਦੀ ਅਗਵਾਈ ਵਿੱਚ ਪਹੁੰਚ ਕੇ ਭਰਵੀਂ ਸਮੂਲੀਅਤ ਕੀਤੀ। ਮੋਰਚੇ ਦੀ ਸਟੇਜ ਤੋਂ ਮੁਸਲਿਮ ਆਗੂ ਸੂਫ਼ੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਧੀਆਂ, ਪੁੱਤਰ, ਮਾਂ, ਬਾਪ ਸਮੇਤ ਸਾਰੇ ਹੀ ਰਸਤਿਆਂ ਤੋਂ ਪਹਿਲਾਂ ਮਹਜਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹ ਜਦੋਂ ਕਦੇ ਵੀ ਕਿਸੇ ਵੀ ਮੁਲਕ ਵਿੱਚ ਕਿਸੇ ਸਿੱਖ ਨਾਲ ਜਿਆਦਤੀ ਹੁੰਦੀ ਹੈ ਤਾਂ ਪੰਜਾਬ ਵਿੱਚ ਵਸਦਾ ਸਿੱਖ ਭਾਈਚਾਰਾ ਸੜਕਾਂ ਤੇ ਆ ਜਾਂਦਾ ਹੈ,ਜਦੋਂਕਿ ਸਾਡੀ ਗਿਣਤੀ ਇਕੱਲੇ ਭਾਰਤ ਵਿੱਚ 25ਕਰੋੜ ਹੋਣ ਦੇ ਬਾਵਜੂਦ ਵੀ ਅਸੀਂ ਮਾਰ ਖਾ ਰਹੇ ਹਾਂ, ਕਿਉਂਕਿ ਸਾਡੇ ਨੇਤਾ ਅਪਣੇ ਆਵਾਮ ਲਈ ਅਵਾਜ਼ ਬੁਲੰਦ ਨਹੀਂ ਕਰਦੇ। ਉਨ੍ਹਾ ਕਿਹਾ ਕਿ ਜਿੱਥੇ ਸਾਨੂੰ ਆਪਣੇ ਧਰਮ ਤੋਂ ਜਾਨ ਕੁਰਬਾਨ ਕਰ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਮੈਂ ਸਿੱਖ ਭਾਈਚਾਰੇ ਦੀਆਂ ਸਮੂਹ ਬੀਬੀਆਂ ਭੈਣਾਂ ਨੂੰ ਇਹ ਅਪੀਲ ਕਰਾਂਗਾ ਕਿ ਉਹ ਆਪਣੇ ਘਰ ਵਿੱਚ ਪੈਦਾ ਹੋਣ ਵਾਲੇ ਧੀਆਂ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਦੀ ਲਾਸਾਨੀ ਸ਼ਹਾਦਤ ਵਾਲੇ ਇਤਿਹਾਸ ਤੋਂ ਜਾਣੂੰ ਕਰਵਾਉਣ ਤਾਂ ਕਿ ਉਹ ਵੱਡੇ ਹੋ ਕੇ ਆਪਣੇ ਧਰਮ ਤੋਂ ਜਾਨ ਨਿਛਾਵਰ ਕਰਨ ਤੋਂ ਪਿੱਛੇ ਨਾ ਹਟਣ।

ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਹਮੇਸ਼ਾ ਹੀ ਜਬਰ ਜੁਲਮ ਦੇ ਖਿਲਾਫ਼ ਸਿੱਖਾਂ ਦੇ ਹੱਕ ਵਿੱਚ ਖੜਦਾ ਰਿਹਾ ਹੈ, ਤੇ ਅਸੀਂ ਵੀ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਕੁਰਬਾਨੀਆਂ ਕੀਤੀਆਂ, ਅਸੀਂ ਵੀ ਆਪਣੇ ਸਿੱਖ ਭਰਾਵਾਂ ਦੇ ਨਾਲ ਇਨਸਾਫ਼ ਦੀ ਲੜਾਈ ਵਿੱਚ ਡਟ ਕੇ ਸਾਥ ਦੇਵਾਂਗੇ। ਇਸ ਮੌਕੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪਿੰਡ ਪਿੰਡ ਵਿੱਚ21 ਮੈਂਬਰੀ ਇਨਸਾਫ਼ ਕਮੇਟੀਆਂ ਬਣ ਰਹੀਆਂ ਹਨ,ਜਿਹੜੇ ਪਿੰਡਾਂ ਵਿੱਚ ਅਜੇ ਕਮੇਟੀਆਂ ਦੀ ਸ਼ੁਰੂਆਤ ਨਹੀਂ ਹੋਈ ਉਹ ਪਿੰਡ ਜਲਦੀ ਤੋਂ ਜਲਦੀ ਇਨਸਾਫ਼ ਕਮੇਟੀਆਂ ਬਣਾ ਕੇ ਸੂਚੀਆ ਸਾਡੇ ਮੋਰਚੇ ਵਿੱਚ ਜਮਾਂ ਕਰਵਾ ਦੇਣ ਤਾਂ ਕਿ ਇਨਸਾਫ਼ ਲੈਣ ਲਈ ਸਰਕਾਰ ਤੇ ਦਬਾਅ ਵਧਾਇਆ ਜਾ ਸਕੇ।

ਸਟੇਜ ਦੀ ਸੁਰੂਆਤ ਭਾਈ ਜਤਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ, ਭਾਈ ਗੁਰਵਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ ਦੇ ਰਾਗੀ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਸਟੇਜ ਦੀ ਜੁੰਮੇਵਾਰੀ ਰਣਜੀਤ ਸਿੰਘ ਵਾਂਦਰ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ।ਢਾਡੀ ਦਰਬਾਰ ਵਿੱਚ ਢਾਡੀ ਸਾਧੂ ਸਿੰਘ ਧੰਮੂ, ਬੀਬੀ ਚਰਨਜੀਤ ਕੌਰ, ਬੀਬੀ ਰਾਮਪ੍ਰੀਤ ਕੌਰ ਮੱਲਕੇ ਸੁਰੰਗੀ ਮਾਸਟਰ ਜਸਵਿੰਦਰ ਸਿੰਘ ਮਾਨਸਾ,ਢਾਡੀ ਢਾਡੀ ਸੁਰਿੰਦਰ ਕੌਰ ਕਲਹਿਰੀ,ਦਰਸਨ ਸਿੰਘ ਦਲੇਰ,ਰੌਸ਼ਨ ਸਿੰਘ ਰੌਸ਼ਨ ਬੱਧਨੀ ਕਲਾਂ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।

ਮੋਰਚੇ ਵਿੱਚ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,,ਬਾਬਾ ਮੋਹਨ ਦਾਸ ਬਰਗਾੜੀ,ਕਲਰ ਭੈਣੀ ਟਰੱਸਟ ਦੇ ਮੁਖੀ ਬੀਬੀ ਸੋਹਣਜੀਤ ਕੌਰ ਖਾਲਸਾ,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਮੁਸਲਿਮ ਸੰਘਰਸ਼ ਕਮੇਟੀ ਅਹਿਮਦਗੜ੍ਹ ਦੇ ਯਾਸੀਨ ਲਾਡੂ, ਯਾਸੀਨ ਐਮ ਸੀ, ਸਿਕੰਦਰ ਅਲੀ, ਰਫੀ ਮੁਹੰਮਦ, ਅਨਵਰ ਖਾਨ, ਅਸਲਮ ਖਾਨ, ਅਮਜਦ ਖਾਨ, ਅਲਤਾਫ, ਬਲਜੀਤ ਸਿੰਘ ਗਿੱਲ ਪੱਤੀ, ਯਾਦਵਿੰਦਰ ਸਿੰਘ ਬਰਾੜ ਬਠਿੰਡਾ ,ਕੁਲਵਿੰਦਰ ਸਿੰਘ ਡੱਗੋਰਮਾਣਾ, ਹਿੰਦੂ ਭਾਈਚਾਰੇ ਵਿੱਚੋਂ ਸ੍ਰੀ ਅਸ਼ੋਕ ਚੁੱਘ ਮੁਕਤਸਰ ਸਾਹਿਬ, ਸਤਨਾਮ ਸਿੰਘ ਰਾਜੇਆਣਾ, ਜਸਵਿੰਦਰ ਸਿੰਘ ਘੋਲੀਆ, ਰਾਮਾ ਨੰਦ ਭਗਤਾ ਭਾਈ, ਬਾਬਾ ਬਜਰੰਗੀ ਦਾਸ, ਦਵਿੰਦਰ ਸਿੰਘ ਬੈਲਜੀਅਮ, ਜਸਵਿੰਦਰ ਸਿੰਘ ਸਾਹੋਕੇ,ਬਾਬਾ ਬੂਟਾ ਸਿੰਘ ਜੋਧਪੁਰੀ, ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ, ਪ੍ਰਿਤਪਾਲ ਸਿੰਘ ਬਰਗਾੜੀ, ਨਿਸਾਨ ਸਿੰਘ ਸੈਦਾ ਰਵੇਲਾ, ਗੁਰਸੇਵਕ ਸਿੰਘ ਭਾਣਾ, ਹਰਦੀਪ ਸਿੰਘ ਢੰਡੀ, ਗੁਰਚਰਨ ਸਿੰਘ ਲੰਗੇਆਣਾ,ਮਨਜੀਤ ਕੌਰ ਲੰਗੇਆਣਾ, ਜਸਪਾਲ ਸਿੰਘ ਸੰਤੂਵਾਲਾ, ਪਰਮਜੀਤ ਸਿੰਘ ਸੰਤੂਵਾਲਾ, ਬਲਵਿੰਦਰ ਸਿੰਘ ਘਰਾਚੋਂ, ਗੁਰਮੀਤ ਸਿੰਘ ਸੇਰੋਂ, ਗਿਆਨੀ ਰਸ਼ਪਾਲ ਸਿੰਘ ਅਨੰਦਪੁਰ ਸਾਹਿਬ, ਕਰਮਜੀਤ ਸਿੰਘ ਰਾਊਕੇ ਕਲਾਂ, ਜਲਵਿੰਦਰ ਸਿੰਘ ਭਕਨਾ, ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ, ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ, ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,, ਬੱਲਮ ਸਿੰਘ ਖੋਖਰ, ਗੁਰਪ੍ਰੀਤ ਸਿੰਘ ਠੱਠੀਭਾਈ, ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਸਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ ਮਨਪ੍ਰੀਤ ਸਿੰਘ ਮਾੜੀ ਗੌਰ ਸਿੰਘਵਾਲਾ, ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ, ਬਿੱਕਰ ਸਿੰਘ ਦੋਹਲਾ, ਮੋਹਣ ਸਿੰਘ ਭੁੱਟੀਵਾਲਾ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ, ਸੁਖਪਾਲ ਬਰਗਾੜੀ, ਰਾਜਾ ਸਿੰਘ ਬਰਗਾੜੀ, ਸੁਖਦੇਵ ਸਿੰਘ ਡੱਲੇਵਾਲਾ, ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਗੁਰਦਿਆਲ ਸਿੰਘ ਢਕਾਂਨਸੂ,ਪਰਗਟ ਸਿੰਘ ਰਵੈਰੋ ਕਾਂਡ ਜਰਮਨ ਸਮੇਤ ਬੈਲਜੀਅਮ,ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Muslims
Sikhs
Protest
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.