ਚੰਡੀਗੜ੍ਹ ਦੀਆਂ ਸੰਗਤਾਂ ਨੇ ਵੀ ਬਰਗਾੜੀ ਵੱਲ ਵਹੀਰਾਂ ਘੱਤੀਆਂ

ਬਰਗਾੜੀ 1 ਨਵੰਬਰ (ਬਘੇਲ ਸਿੰਘ ਧਾਲੀਵਾਲ/ ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਨੇ ਲੋਕ ਮਨਾਂ ਵਿੱਚ ਆਪਣੀ ਜਿਕਰਯੋਗ ਥਾ ਬਣਾ ਲਈ ਹੈ,ਇਸ ਦਾ ਸਬੂਤ ਪਿੰਡਾਂ ਦੀਆਂ ਸੱਥਾਂ ਵਿੱਚ ਚੱਲਦੀਆਂ ਮੋਰਚੇ ਦੀਆਂ ਗੱਲਾਂ ਤੋ ਮਿਲਦਾ ਹੈ।ਹਰ ਸਿੱਖ ਬੱਚੇ ਬੱਚੀ,ਨੌਜਵਾਨ,ਬਜੁਰਗ ਦੀ ਜੁਬਾਨ ਤੇ ਮੋਰਚੇ ਦੀ ਗੱਲ ਹੈ।ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਮੋਰਚੇ ਵਿੱਚ ਹਾਜਰੀ ਲਗਵਾਉਣ ਨੂੰ ਆਪਣਾ ਪਰਮ ਧਰਮ ਸਮਝਦੇ ਹਨ।ਹਰ ਰੋਜ ਦੂਰ ਦੁਰਾਡੇ ਤੋ ਸੰਗਤਾਂ ਕਾਫਲੇ ਬਣਾ ਕੇ ਆ ਰਹੀਆਂ ਹਨ।ਦਿੱਲੀ ਅਤੇ ਚੰਡੀਗੜ ਵਰਗੇ ਸਹਿਰਾਂ ਤੋ ਵੀ ਬੱਸਾਂ ਭਰਕੇ ਮੋਰਚੇ ਵਿੱਚ ਆ ਰਹੀਆਂ ਹਨ।ਇਹ ਗੁਰੂ ਦਾ ਕੌਤਕ ਹੀ ਸਮਝਿਆ ਜਾਵੇਗਾ ਕਿ ਦਲਾਂ ਦੀ ਦਲਦਲ ਅਤੇ ਧੜੇਬੰਦੀਆਂ ਵਿੱਚ ਵੰਡੇ ਖਾਲਸਾ ਪੰਥ ਨੇ ਮੋਰਚੇ ਵਿੱਚ ਪਹੁੰਚ ਕੇ ਸੂਬਾ ਅਤੇ ਕੇਂਦਰ ਨੂੰ ਇਹ ਸਪੱਸਟ ਸੁਨੇਹਾ ਦੇਣ ਦਾ ਸਫਲ ਯਤਨ ਕੀਤਾ ਹੈ ਕਿ ਹੁਣ ਉਹ ਦਿਨ ਦੂਰ ਨਹੀ ਜਦੋ ਖਾਲਸਾ ਪੰਥ ਆਪਣੀਆਂ ਪੁਰਾਤਨ ਰਵਾਇਤਾਂ ਅਨੁਸਾਰ ਆਪਣੇ ਹੱਕ ਲੈਣ ਖਾਤਰ ਇੱਕ ਕੇਸਰੀ ਨਿਸਾਨ ਹੇਠ ਇਕੱਤਰ ਹੋਕੇ ਗੁਰੂ ਸਾਹਿਬ ਦੀ ਅਗਵਾਈ ਵਿੱਚ ਕੌਮੀ ਜਥੇਦਾਰਾਂ ਨੂੰ ਆਗੂ ਮੰਨ ਕੇ ਸੰਘਰਸ਼ ਲੜੇਗਾ।

ਇਸ ਮੌਕੇ ਮੋਰਚੇ ਦੀ ਸਟੇਜ ਤੋ ਕਥਾਵਾਚਕ ਕੁਲਵਿੰਦਰ ਸਿੰਘ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕਰਦਿਆਂ ਜਥੇਦਾਰ ਮੰਡ ਦੀ ਦਿ੍ਰੜਤਾ ਦੀ ਸਰਾਹਨਾ ਕੀਤੀ । ਬਾਬਾ ਮਲਕੀਤ ਸਿੰਘ ਮਹਾਂਕਾਲ ਅਤੇ ਡਾ ਜੀਵਨਜੋਤ ਕੌਰ ਫਰੀਦਕੋਟ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਆਈਆਂ ਸੰਗਤਾਂ ਦਾ ਧੰਨਵਾਦ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।ਸਟੇਜ ਦੀ ਸੁਰੂਆਤ ਰਾਗੀ ਭਾਈ ਜਤਿੰਦਰਪਾਲ ਸਿੰਘ ਸੈਦੇਕੇ ਰੋਹੇਲਾ,ਭਾਈ ਗੁਰਵਿੰਦਰਪਾਲ ਸਿੰਘ ਸੈਦੇਕੇ ਰੋਹੇਲਾ ਵਾਲੇ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਸਟੇਜ ਦੀ ਜੁੰਮੇਵਾਰੀ ਢਾਡੀ ਸਾਧੂ ਸਿੰਘ ਧੰਮੂ ਨੇ ਨਿਭਾਈ।ਬਾਬਾ ਬੂਟਾ ਸਿੰਘ ਜੋਧਪੁਰੀ,ਪ੍ਰਸਿੱਧ ਢਾਡੀ ਸਾਧੂ ਸਿੰਘ ਧੰਮੂ,,ਦਰਸਨ ਸਿੰਘ ਦਲੇਰ,ਤੋਂ ਇਲਾਵਾ ਬਹੁਤ ਸਾਰੇ ਰਾਗੀ,ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਕਥਾ ਕੀਰਤਨ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।

ਮੋਰਚੇ ਵਿੱਚ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਬਾਬਾ ਪਰਦੀਪ ਸਿੰਘ ਚਾਂਦਪੁਰਾ,,ਕੁਲਦੀਪ ਸਿੰਘ ਡੱਗੋਰਮਾਣਾ, ਮਲਕੀਤ ਸਿੰਘ ਸੈਦਪੁਰ, ਕੁਲਵੰਤ ਸਿੰਘ ਬਾਜਾਖਾਨਾ, ਪਰਮਜੀਤ ਸਿੰਘ, ਸਮਸ਼ੇਰ ਸਿੰਘ, ਬਲਰਾਜ ਸਿੰਘ ਰਾੜਾ ਸਾਹਿਬ, ਨਾਮਧਾਰੀ ਸੰਪਰਦਾ ਦੇ ਕਸ਼ਮੀਰ ਸਿੰਘ ਨਾਮਧਾਰੀ, ਬਲਜੀਤ ਸਿੰਘ ਗੰਗਾ,ਜਗਜੀਤ ਸਿੰਘ ਖੋਸਾ, ਧਰਮ ਸਿੰਘ ਫਤਹਿਗੜ੍ਹ ਸਾਹਿਬ, ਡਾਕਟਰ ਜੀਵਨਜੋਤ ਕੌਰ ,ਮਲਕੀਤ ਸਿੰਘ ਮਹਾਕਾਲ, ਸੁਖਦੇਵ ਸਿੰਘ ਡੱਲੇਵਾਲ, ਮੋਹਣ ਸਿੰਘ ਭੁੱਟੀਵਾਲਾ, ਕੁੰਡਾ ਸਿੰਘ ਬੁਰਜ ਹਰੀ, ਹਰਦਿੱਤ ਸਿੰਘ ਭਲੂਰ, ਭਾਈ ਜੋਰਾ ਸਿੰਘ ਗ੍ਰੰਥੀ, ਹਰਜਿੰਦਰ ਸਿੰਘ ਰੋਡੇ, ਸੁਰਿੰਦਰ ਸਿੰਘ ਰੋਡੇ, ਜੁਗਿੰਦਰ ਸਿੰਘ ਮੋਗਾ, ਜਥੇਦਾਰ ਕਰੋੜ ਸਿੰਘ ਤਲਵੰਡੀ, ਨਿਰਮਲ ਸਿੰਘ ਸਰਪੰਚ ਸੱਦਾ ਸਿੰਘ ਵਾਲਾ, ਮਨਿੰਦਰ ਸਿੰਘ ਮੋਗਾ, ਜਥੇਦਾਰ ਬੂਟਾ ਸਿੰਘ ਧੱਲਕੇ, ਗੁਰਪ੍ਰੀਤ ਸਿੰਘ ਸਿੰਘਾਪੁਰ,ਪਰਮਜੀਤ ਸਿੰਘ ਧੱਲਕੇ, ਮਹਿਤਾ ਸਿੰਘ ਪਹਿਲਵਾਨ, ਬਲਕਾਰ ਸਿੰਘ ਮੋਗਾ, ਭੁਪਿੰਦਰ ਸਿੰਘ ਵੜੈਚ, ਕਪਤਾਨ ਸਿੰਘ ਲੰਗੇਆਣਾ, ਗੁਰਚਰਨ ਸਿੰਘ ਲੰਗੇਆਣਾ, ਹਰਦੀਪ ਸਿੰਘ ਢੰਡੀ,ਜੀਤ ਸਿੰਘ ਝੱਖੜਵਾਲਾ,ਕਰਮਜੀਤ ਸਿੰਘ ਰਾਊਕੇ ਕਲਾਂ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਬੇਅੰਤ ਸਿੰਘ ਸੇਖਾ ਖੁਰਦ,ਤਲਵਿੰਦਰ ਸਿੰਘ ਸੇਖਾ ਖੁਰਦ,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਭਾਈ ਮੋਹਕਮ ਸਿੰਘ ਚੱਬਾ,ਜਥੇਦਾਰ ਹਰਨਾਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਬਾਬਾ ਰੁਲਦਾ ਸਿੰਘ ਵਾਹਿਗੁਰੂ ਮਹਿਲ ਕਲਾਂ,ਯੂਥ ਆਗੂ ਮਨਪ੍ਰੀਤ ਸਿੰਘ ਮਾੜੀ ਗੌਰ ਸਿੰਘਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ ਕਿਸਾਨ ਵਿੰਗ ਸ੍ਰੋ ਅ ਦ (ਅ),ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਡੱਲੇਵਾਲਾ,ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਸਰਬਜੀਤ ਸਿੰਘ ਗੱਤਕਾ ਅਖਾੜਾ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ,ਗੁਰਦਿਆਲ ਸਿੰਘ ਢਕਾਂਨਸੂ,ਪਰਗਟ ਸਿੰਘ ਰਵੈਰੋ ਕਾਂਡ ਜਰਮਨ ਸਮੇਤ ਬੈਲਜੀਅਮ,ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Protest
Sikhs
Bhai Dhian Singh Mand
Daduwal

International