ਕਰਮਚਾਰੀ ਨੂੰ ਅਸਤੀਫ਼ੇ ਦਾ ਪੂਰਾ ਹੱਕ, ਨਹੀਂ ਕੀਤਾ ਜਾ ਸਕਦੈ ਮਜ਼ਬੂਰ : ਸੁਪਰੀਮ ਕੋਰਟ

ਨਵੀਂ ਦਿੱਲੀ 23 ਨਵੰਬਰ (ਏਜੰਸੀਆਂ): ਨੌਕਰੀ ਤੋਂ ਅਸਤੀਫਾ ਦੇਣਾ ਕਰਮਚਾਰੀ ਦਾ ਅਧਿਕਾਰ ਹੈ ਅਤੇ ਕਰਮਚਾਰੀ ਨੂੰ ਉਸਦੀ ਮਰਜ਼ੀ ਖਿਲਾਫ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਉਦੋਂ ਹੀ ਸੰਭਵ ਹੈ ਜਦੋਂ ਇਸ ਬਾਰੇ ਚ ਕੋਈ ਨਿਯਮ ਹੋਵੇ ਜਾਂ ਉਸਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਲਟਕੀ ਹੋਵੇ। ਜਸਟਿਸ ਅਰੁਣ ਕੁਮਾਰ ਮਿਸ਼ਰਾ ਦੀ ਬੈਂਚ ਨੇ ਇਹ ਟਿੱਪਣੀਆਂ ਕਰਦਿਆਂ ਏਅਰ ਇੰਡੀਆ ਦੇ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿਚ ਉਸਨੇ ਕਰਮਚਾਰੀ ਦਾ ਅਸਤੀਫਾ ਰੱਦ ਕਰ ਦਿੱਤਾ ਸੀ। ਸੰਜੇ ਜੈਨ ਨੇ ਏਅਰ ਇੰਡੀਆ ਚ ਮਿੱਥੇ 5 ਸਾਲਾਂ ਤੱਕ ਨੌਕਰੀ ਕੀਤੀ ਅਤੇ ਬਾਅਦ ਚ ਉਨ੍ਹਾਂ 30 ਦਿਨਾਂ ਦਾ ਐਡਵਾਂਸ ਨੋਟਿਸ ਦਿੰਦਿਆਂ ਅਸਤੀਫਾ ਦੇ ਦਿੱਤਾ ਸੀ। ਜਿਸ ਮਗਰੋਂ ਸੰਜੇ ਜੈਨ ਨੇ ਜੈਟ ਏਅਰਵੇਜ਼ ਚ ਨਵੀਂ ਨੌਕਰੀ ਸ਼ੁਰੂ ਕਰ ਲਈ ਅਤੇ ਏਅਰ ਇੰਡੀਆ ਤੋਂ ਆਪਣਾ ਪੀਐਫ, ਗ੍ਰੇਚੂਏਟੀ ਅਤੇ ਬਕਾਇਆ ਤਨਖ਼ਾਹ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਦੀ ਇਸ ਦਰਖਾਸਤ ਨੂੰ ਖਾਰਿਜ ਕਰਦਿਆਂ ਏਅਰ ਇੰਡੀਆ ਨੇ ਸੰਜੇ ਨੂੰ ਇਤਲਾਹ ਕੀਤੀ ਕਿ ਉਨ੍ਹਾਂ ਦਾ ਅਸਤੀਫਾ ਮੰਨਣ ਤੋਂ ਨਾਂਹ ਕਰ ਦਿੱਤੀ ਗਈ ਹੈ ਇਸ ਲਈ ਸੰਜੇ ਆਪਣੀ ਡਿਊਟੀ ਤੇ ਵਾਪਸ ਪਰਤਣ। ਇਸ ਹੁਕਮ ਖਿਲਾਫ ਸੰਜੇ ਬੰਬਈ ਹਾਈ ਕੋਰਟ ਗਏ ਪਰ ਹਾਈਕੋਰਟ ਨੇ ਉਨ੍ਹਾਂ ਦੀ ਅਪੀਲ ਖਾਰਿਜ ਕਰ ਦਿੱਤੀ। ਜਿਸ ਤੋਂ ਬਾਅਦ ਸੰਜੇ ਸੁਪਰੀਮ ਕੋਰਟ ਪੁੱਜੇ। ਜਸਟਿਸ ਮਿਸ਼ਰਾ ਦੀ ਬੈਂਚ ਨੇ ਦੇਖਿਆ ਕਿ ਏਅਰ ਇੰਡੀਆ ਦੇ ਸਟੈਂਡਿੰਗ ਆਰਡਰ ਚ ਸਾਫ ਲਿਖਿਆ ਹੈ ਕਿ ਜੇਕਰ 30 ਦਿਨਾਂ ਦੇ ਨੋਟਿਸ ਦੇ ਬਗੈਰ ਅਸਤੀਫਾ ਦਿੱਤਾ ਜਾਵੇਗਾ ਤਾਂ ਉਹ ਨਹੀਂ ਮੰਨਿਆ ਜਾਵੇਗਾ। ਦੂਜੇ ਪਾਸੇ ਜੈਨ ਖਿਲਾਫ ਕੋਈ ਅਨੁਸ਼ਾਸਨਾਤਮਕ ਕਾਰਵਾਈ ਵੀ ਕੋਈ ਬਕਾਇਆ ਨਹੀਂ ਹੈ। ਦੂਜੇ ਪਾਸੇ ਏਅਰ ਇੰਡੀਆ ਚ ਨੌਕਰੀ ਦਾ ਕਰਾਰ 5 ਸਾਲ ਦਾ ਹੀ ਸੀ ਜਿਸਨੂੰ ਉਕਤ ਕਰਮਚਾਰੀ ਨੇ ਪੂਰਾ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ, ਅਸਤੀਫਾ ਦੇਣਾ ਕਰਮਚਾਰੀ ਦਾ ਅਧਿਕਾਰ ਹੈ, ਉਸਦੀ ਮਰਜ਼ੀ ਬਗੈਰ ਕੰਮ ਨਹੀਂ ਕਰਵਾਇਆ ਜਾ ਸਕਦਾ। ਬੈਂਚ ਨੇ ਕਿਹਾ ਕਿ ਹਾਈਕੋਰਟ ਨੇ ਇਸ ਮਾਮਲੇ ਚ ਅਪੀਲ ਖਾਰਿਜ ਕਰਦਿਆਂ ਗਲਤੀ ਕੀਤੀ ਹੈ ਜਦਕਿ ਕਾਨੂੰਨ ਬਿਲਕੁਲ ਸਾਫ ਹੈ।

undefined

International