ਪੰਜਾਬ ਦੀਆਂ ਖ਼ਬਰਾਂ

ਹੁਣ 10 ਮਈ ਤੱਕ ਕਰ ਸਕਦੇ ਹੋ ਬਿਜਲੀ ਬਿੱਲ ਦਾ ਭੁਗਤਾਨ ਪਟਿਆਲਾ, 23 ਅਪ੍ਰੈਲ (ਦਇਆ ਸਿੰਘ) : ਕੋਵਿਡ -19 ਮਹਾ ਮਾਰੀ ਚੱਲ ਰਹੇ ਸੰਕਟ ਨੂੰ ਘਟਾਉਣ ਲਈ ਪਾਵਰਕਾਮ ਨੇ ਆਪਣੇ ਬਿਜਲੀ ਖਪਤਕਾਰਾਂ ਨੂੰ ਹੋਰ ਰਾਹਤ ਦਿੱਤੀ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਦੀ ਮਿਤੀ ਮੌਜੂਦਾ ਮਹੀਨਾਵਾਰ ਜਾਂ ਦਮਾਹੀ ਬਿੱਲਾਂ ਨਾਲ 10 ਹਜ਼ਾਰ ਰੁਪਏ ਤੱਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰਾਂ ਅਰਥਾਤ ਸਮਾਲ ਪਾਵਰ (...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ, 22 ਅਪ੍ਰੈਲ (ਮਨਜੀਤ ਚਾਨਾ) : ਲੌਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਏਸੀ, ਪੱਖੇ, ਕੂਲਰ ਤੇ ਸਟੇਸ਼ਨਰੀ ਦੀਆਂ ਦੁਕਾਨਾਂ 'ਚ ਛੋਟ ਦੇਣ ਸਬੰਧੀ ਜਾਰੀ ਕੀਤੇ ਨਿਰਦੇਸ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਫਿਟਕਾਰ ਪਾਈ ਸੀ। ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ 15 ਤੇ 16 ਅਪ੍ਰੈਲ ਨੂੰ ਛੋਟ ਦੇਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਹਰ ਜਾ ਕੇ ਇਹ ਛੋਟ ਦਿੱਤੀ ਜਾ ਰਹੀ ਹੈ। ਇਸ ਮਗਰੋਂ ਕੈਪਟਨ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ। ਸੂਤਰਾਂ ਮੁਤਾਬਕ ਹੁਣ ਖ਼ੁਦ ਕੇਂਦਰ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ 22 ਅਪ੍ਰੈਲ (ਪ.ਬ.) ਆਮ ਤੌਰ ਉੱਪਰ ਇਹ ਗੱਲ ਕਹਿਣ-ਸੁਣਨ ਨੂੰ ਮਿਲਦੀ ਹੈ ਕਿ ਕਾਨੂੰਨ ਮੋਮ ਦੀ ਨੱਕ ਹੁੰਦਾ ਹੈ ਜਿਸ ਨੂੰ ਜਿੱਧਰ ਮਰਜੀ ਮੋੜ ਲਿਆ ਜਾਂਦਾ ਹੈ। ਸਿੱਖ ਸਿਆਸੀ ਕੈਦੀ ਭਾਈ ਬਲਬੀਰ ਸਿੰਘ ਬੀਰੇ ਦੀ ਪੈਰੋਲ ਦੇ ਮਾਮਲੇ ਵਿੱਚ ਇਹ ਅਖੌਤ ਇੰਨ-ਬਿੰਨ ਲਾਗੂ ਹੁੰਦੀ ਨਜਰ ਆ ਰਹੀ ਹੈ। ਕਰੋਨਾ ਮਹਾਂਮਾਰੀ ਦੇ ਹਵਾਲੇ ਨਾਲ ਜਿੱਥੇ ਇੱਕ ਪਾਸੇ ਭਾਰਤੀ ਸੁਪਰੀਮ ਕੋਰਟ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਿਰਾਸਤੀਆਂ ਦੀ ਗਿਣਤੀ ਘਟਾਉਣ ਲਈ...ਪੂਰੀ ਖਬਰ
ਪੂਰੀ ਖ਼ਬਰ
ਪਟਿਆਲਾ/ਮੋਹਾਲੀ, 21 ਅਪ੍ਰੈਲ (ਦਇਆ ਸਿੰਘ/ਮੰਗਤ ਸਿੰਘ ਸੈਦਪੁਰ/ ਮਨਜੀਤ ਸਿੰਘ ਚਾਨਾ ) : ਪੰਜਾਬ 'ਚ ਕਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 12 ਦਿਨਾਂ 'ਚ ਲਗਪਗ ਦੁੱਗਣੀ ਹੋ ਗਈ ਹੈ। ਸੂਬੇ 'ਚ ਸੱਤ ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਪਟਿਆਲਾ ਤੇ ਇੱਕ-ਇੱਕ ਕੇਸ ਮੁਹਾਲੀ ਤੇ ਜਲੰਧਰ 'ਚ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਪੌਜ਼ੇਵਿਟ ਮਰੀਜ਼ਾਂ ਦੀ ਕੁੱਲ ਗਿਣਤੀ 254 ਤੱਕ ਪਹੁੰਚ ਗਈ ਹੈ। 9 ਅਪ੍ਰੈਲ ਨੂੰ ਪੰਜਾਬ 'ਚ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 131 ਸੀ। ਪਟਿਆਲਾ...ਪੂਰੀ ਖਬਰ
ਪੂਰੀ ਖ਼ਬਰ
ਨਵਾਂ ਸ਼ਹਿਰ 21 ਅਪ੍ਰੈਲ (ਚੇਤ ਰਾਮ ਰਤਨ) : ਪੰਜਾਬ ਦਾ ਨਵਾਂ ਸ਼ਹਿਰ ਉਹ ਹਲਕਾ ਹੈ, ਜਿਥੋਂ ਕੋਰੋਨਾ ਨੇ ਸੂਬੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ। ਇੱਥੋਂ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਪਤਾ ਲੱਗਿਆ ਕਿ ਉਸ ਨੂੰ ਕੋਰੋਨਾ ਸੀ। ਜਿਵੇਂ ਹੀ ਕੋਰੋਨਾ ਦੀ ਪੁਸ਼ਟੀ ਹੋਈ, ਪ੍ਰਸ਼ਾਸਨ ਨੇ ਜਾਂਚ ਕੀਤੀ ਤੇ 23 ਵਿਅਕਤੀ ਸਕਾਰਾਤਮਕ ਪਾਏ ਗਏ। ਇਨ੍ਹਾਂ 'ਚੋਂ 19 ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਹਨ ਤੇ ਬਾਕੀ ਹੁਸ਼ਿਆਰਪੁਰ ਤੇ ਜਲੰਧਰ...ਪੂਰੀ ਖਬਰ
ਪੂਰੀ ਖ਼ਬਰ
ਅੰਮ੍ਰਿਤਸਰ 21 ਅਪ੍ਰੈਲ (ਚਰਨਜੀਤ ਸਿੰਘ) ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਸਨਮਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਬੀਤੇ ਕਲ ਸ ਉਮਰਾਨੰਗਲ ਨੇ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਲਈ ਕੁਝ ਰਸਦਾਂ ਭੇਟ ਕੀਤੀਆਂ ਸਨ ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਲੰਗਰ ਦੇ ਮੈਨੇਜਰ ਨੇ ਉਹਨਾਂ ਨੂੰ ਸਿਰੋਪਾ ਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ ਸੀ। ਇਸ ਸਨਮਾਨ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਖ਼ਤ ਇਤਰਾਜ ਕੀਤਾ।...ਪੂਰੀ ਖਬਰ
ਪੂਰੀ ਖ਼ਬਰ
ਕਰੋਨਾ, ਮੌਸਮ, ਸਿੱਲ, ਨੇ ਕਿਸਾਨਾਂ ਨੂੰ ਜੂੜਿਆ-ਆਉਣ ਵਾਲੇ ਦਿਨਾਂ 'ਚ ਫਿਰ ਮੌਸਮ ਖ਼ਰਾਬ ਹੋਣ ਸੰਭਾਵਨਾ ਝਬਾਲ, 21 ਅਪ੍ਰੈਲ ( ਨਿਸ਼ਾਨ ਸਿੰਘ ਮੂਸੇ )-ਪੰਜਾਬ ਚ, ਵੈਸਾਖ ਮਹੀਨੇ ਕਣਕਾਂ ਦੀ ਵਾਡੀ ਪੂਰੇ ਜੋਬਨ 'ਤੇ ਹੁੰਦੀ ਹੈ। ਕਿਸਾਨਾਂ ਦੀ ਆਸ ਮੁਰਾਦ ਛਿਮਾਹੀ ਪੱਕਣ ਵਾਲੀ ਫ਼ਸਲ ਤੇ ਟਿੱਕੀ ਹੁੰਦੀ ਹੈ। ਹੱਥੀਂ ਕਣਕ ਵੱਡਣੀ ਸਾਂਭਣੀ ਇਹ ਵੀ ਇੱਕ ਵੱਡਾ ਚਾਅ ਹੁੰਦਾ ਸੀ ।ਪਰ ਮਸ਼ੀਨਰੀ ਯੁੱਗ ਦੇ ਪਲਸੇਟੇ ਨੇ ਕਣਕ ਵੱਡਣ ਦਾ ਰੁਜ਼ਾਨ ਖ਼ਤਮ ਕਰ ਦਿੱਤਾ ਹੈ । ਇਸ ਵਾਰ ਕਿਸਾਨਾਂ ਦੀ ਕਿਸਮਤ 'ਤੇ ਮੌਸਮ ਦੇ ਤਾਲਮੇਲ...ਪੂਰੀ ਖਬਰ
ਪੂਰੀ ਖ਼ਬਰ
ਅੰਮ੍ਰਿਤਸਰ , 20 ਅਪ੍ਰੈਲ (ਚਰਨਜੀਤ ਸਿੰਘ): ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ਹੀਦ ਹੋਣ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ, ਜਨਰਲ ਸ਼ੁਬੇਗ ਸਿੰਘ ਜੀ, ਬਾਬਾ ਥਾਹਰਾ ਸਿੰਘ ਜੀ ਅਤੇ ਸਾਥੀ ਸਿੰਘਾਂ ਦੇ ਸਸਕਾਰ (ਅੰਗੀਠਾ ਸਾਹਿਬ) ਵਾਲੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿੱਜੀ ਮਲਕੀਅਤ...ਪੂਰੀ ਖਬਰ
ਪੂਰੀ ਖ਼ਬਰ
ਬਠਿੰਡਾ, 20 ਅਪ੍ਰੈਲ (ਅਨਿਲ ਵਰਮਾ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਵਾਇਰਸ ਖ਼ਿਲਾਫ਼ ਲੋਕਾਂ ਨੂੰ ਲਾ ਮਦ ਕਰਦੇ ਹੋਏ ਪਹਿਲਾਂ ਥਾਲੀਆਂ ਖੜਕਾਉਣ ਤਾੜੀਆਂ ਵਜਾਉਣ ਫਿਰ ਦੀਵੇ ਅਤੇ ਮੋਮਬੱਤੀਆਂ ਜਲਾਉਣ ਦੀ ਤਰਜ਼ ਦਿੱਤੀ ਗਈ ਉਸੇ ਤੇ ਅੱਜ ਕਾਂਗਰਸ ਵੱਲੋਂ ਚੱਲਦੇ ਹੋਏ ਬਠਿੰਡਾ ਵਿਚ ਅੱਜ 'ਜੈਕਾਰਾ ਜੈ ਘੋਸ਼ ਦਿਵਸ' ਤਹਿਤ ਲੋਕਾਂ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ', 'ਹਰ ਹਰ ਮਹਾਦੇਵ' 'ਹੈਲਾਲੁਈਆ', 'ਅੱਲਾ ਹੂ ਅਕਬਰ' ਦੇ ਜੈਕਾਰਿਆਂ ਨਾਲ ਇਕ ਪਾਸੇ ਜਿੱਥੇ ਆਪਣੇ ਕਰੋਨਾ ਯੋਧਿਆਂ ਦਾ...ਪੂਰੀ ਖਬਰ
ਪੂਰੀ ਖ਼ਬਰ
ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਹੁਕਮ ਚੰਡੀਗੜ 19 ਅਪ੍ਰੈਲ (ਮਨਜੀਤ ਸਿੰਘ ਚਾਨਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਣਕ ਦੀ ਕੋਵਿਡ ਮੁਕਤ ਖਰੀਦ ਨੂੰ ਯਕੀਨੀ ਬਣਾਉਣ ਤੋਂ ਸਿਵਾਏ ਸੂਬੇ ਵਿੱਚ 3 ਮਈ ਤੱਕ ਕਿਸੇ ਕਿਸਮ ਦੀ ਢਿੱਲ ਦੇਣ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ 3 ਮਈ ਨੂੰ ਸਥਿਤੀ ਦਾ ਇਕ...ਪੂਰੀ ਖਬਰ
ਪੂਰੀ ਖ਼ਬਰ

Pages

International